ਧਨੌਲਾ ਖੁਰਦ ਵਿਖੇ ਚੋਰਾਂ ਨੇ ਟਰਾਂਸਫਾਰਮਰ ਤੋਂ ਤੇਲ ਅਤੇ ਤਾਂਬਾ ਕੀਤਾ ਚੋਰੀ……

ਹੰਡਿਆਇਆ-22ਫਰਵਰੀ-ਬੀਤੀ ਰਾਤ ਧਨੌਲਾ ਖੁਰਦ ਵਿਖੇ ਟਰਾਂਸਫਾਰਮਰਾਂ ਤੋਂ ਤਾਂਬਾ ਅਤੇ ਤੇਲ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਮੀਤ ਦਾਸ ਪੁੱਤਰ ਦੇਵਰਾਜ ਵਾਸੀ ਧਨੌਲਾ ਖੁਰਦ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਖੇਤ ਵਿੱਚ ਲੱਗੇ ਟਰਾਂਸਫਾਰਮਰ ਵਿੱਚੋਂ ਚੋਰਾਂ ਦੁਆਰਾ ਤੇਲ ਅਤੇ ਤਾਂਬਾ ਚੋਰੀ ਕਰ ਲਿਆ ਗਿਆ। ਟਰਾਂਸਫਾਰਮਰ ਦਾ ਹੋਰ ਸਮਾਨ ਹੇਠਾਂ ਜਮੀਨ ਤੇ ਖਿਲਰਿਆ ਪਿਆ ਸੀ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਚੋਰੀ ਸਬੰਧੀ ਪੁਲਿਸ ਚੌਂਕੀ ਹੰਡਿਆਇਆ ਅਤੇ ਬਿਜਲੀ ਵਿਭਾਗ ਨੂੰ ਸੂਚਨਾ ਕਰ ਦਿੱਤੀ ਹੈ। ਉਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਜਿਹੇ ਚੋਰਾਂ ਨੂ ਜਲਦੀ ਤੋਂ ਜਲਦੀ ਕਾਬੂ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।