ਸੈਦੋ ਪੱਤੀ ਹੰਡਿਆਇਆ ਵਿਖੇ ਅਣਪਛਾਤੇ ਲੋਕਾਂ ਨੇ ਘਰ ਤੇ ਕੀਤਾ ਹਮਲਾ…..

0
primekhabarpunjab Hakam

ਪੀੜਤ ਹਾਕਮ ਸਿੰਘ

ਹੰਡਿਆਇਆ-22ਫਰਵਰੀ- ਕਸਬਾ ਹੰਡਿਆਇਆ ਦੇ ਸੈਦੋ ਪੱਤੀ ਵਿੱਚ ਇੱਕ ਘਰ ਤੇ ਸੱਤ ਅੱਠ ਅਣਪਛਾਤੇ ਵਿਅਕਤੀਆਂ ਦੁਬਾਰਾ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਹਾਕਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੈਦੋ ਪੱਤੀ ਹੰਡਿਆਇਆ ਨੇ ਦੱਸਿਆ ਕਿ 21 ਫਰਵਰੀ ਦੀ ਰਾਤ ਨੂੰ 11 ਵਜੇ ਦੇ ਕਰੀਬ ਸਾਡੇ ਘਰ ਕੁਝ ਅਣਪਛਾਤੇ ਵਿਅਕਤੀ ਵੜ ਗਏ। ਉਹਨਾਂ ਦੀ ਹਲਚਲ ਨਾਲ ਸਾਡੇ ਪਰਿਵਾਰ ਦੀ ਅੱਖ ਖੁੱਲ ਗਈ। ਜਦੋਂ ਮੈਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੇ ਨਾਲ ਕੁੱਟਮਾਰ ਕਰਨ ਲੱਗ ਪਏ। ਇੰਨੇ ਵਿੱਚ ਆਣ ਗਵਾਂਢ ਦੇ ਲੋਕ ਜਾਗ ਪਏ ਅਤੇ ਉਨਾਂ ਦਾ ਰੌਲਾ ਸੁਣ ਕੇ ਉਹ ਘਰੋਂ ਭੱਜ ਗਏ। ਹਾਕਮ ਸਿੰਘ ਨੇ ਦੱਸਿਆ ਕਿ ਉਹਨਾਂ ਸਾਰਿਆਂ ਦੇ ਮੂੰਹ ਬੰਨੇ ਹੋਏ ਸਨ ਜਿਸ ਕਾਰਨ ਸਾਨੂੰ ਕਿਸੇ ਦੀ ਵੀ ਪਹਿਚਾਣ ਨਹੀਂ ਆਈ। ਉਹਨਾਂ ਨੇ ਇਸ ਸਬੰਧੀ ਪੁਲਿਸ ਚੌਂਕੀ ਹੰਡਿਆਇਆ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

About The Author

Leave a Reply

Your email address will not be published. Required fields are marked *