ਬਰਨਾਲਾ-ਮਾਨਸਾ ਰੋਡ ਉੱਪਰ ਟਰਾਲੇ ਤੇ ਕਾਰ ਦੀ ਟੱਕਰ ਵਿੱਚ ਦੋ ਗੰਭੀਰ ਜ਼ਖਮੀ

ਹੰਡਿਆਇਆ -11ਫ਼ਰਵਰੀ-ਬਰਨਾਲਾ-ਮਾਨਸਾ ਰੋਡ ਉੱਪਰ ਭਿਆਨਕ ਹਾਦਸਾ ਵਾਪਰ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਟਰਾਈਡੈਂਟ ਫੈਕਟਰੀ ਧੌਲਾ ਦੇ ਗੇਟ ਅੱਗੇ ਟਰਾਲੇ ਅਤੇ ਵੈਗਨਾਰ ਕਾਰ(PB91P2645) ਦੀ ਟੱਕਰ ਹੋ ਜਾਣ ਨਾਲ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਖਮੀ ਵਿਅਕਤੀਆਂ ਦੀ ਪਹਿਚਾਣ ਵਰਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਉਮਰ 35 ਸਾਲ ਵਾਸੀ ਲੁਧਿਆਣਾ ਅਤੇ ਮਨਪ੍ਰੀਤ ਸਿੰਘ ਪੁੱਤਰ ਲੀਲਾ ਸਿੰਘ ਉਮਰ 37 ਸਾਲ ਵਾਸੀ ਮਾਨਸਾ ਦੇ ਤੌਰ ਤੇ ਹੋਈ ਹੈ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰਾਲਾ ਕੰਪਨੀ ਦੇ ਗੇਟ ਵੱਲ ਮੁੜ ਰਿਹਾ ਸੀ ਪ੍ਰੰਤੂ ਪਿੱਛੋਂ ਤੇਜ ਰਫਤਾਰ ਨਾਲ ਆ ਰਹੀ ਵੈਗਨਰ ਕਾਰ ਨੇ ਟੱਕਰ ਮਾਰ ਦਿੱਤੀ।ਜਖਮੀ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡੀਐਮਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਦੋਨੋਂ ਵਿਅਕਤੀ ਟਰਾਈਡੈਂਟ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਆਪਣੀ ਡਿਊਟੀ ਤੇ ਆ ਰਹੇ ਸਨ।