ਮੱਖਣ ਅਤੇ ਘੀ ਚੋਰੀ ਕਰਨ ਦੇ ਕੇਸ ਵਿੱਚ ਕਨੇਡਾ ਪੁਲਿਸ ਨੇ ਫੜੇ ਛੇ ਪੰਜਾਬੀ

ਕਨੇਡਾ-1 ਫਰਵਰੀ-ਕਨੇਡਾ ਵਿੱਚ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਮਿਲੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਲਾਕੇ ਵਿੱਚ ਵੱਡੇ ਪੱਧਰ ਤੇ ਮੱਖਣ ਅਤੇ ਘੀ ਦੀ ਚੋਰੀ ਕੀਤੀ ਸੀ ਜਿਸ ਕਾਰਨ ਕਰਿਆਨਾ ਦੀਆਂ ਦੁਕਾਨਾਂ ਨੂੰ 60 ਹਜਾਰ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।ਪੁਲਿਸ ਦਾ ਕਹਿਣਾ ਹੈ ਕਿ ਕਥਿਤ ਚੋਰੀ ਦੀ ਗੁੱਥੀ ਸੁਲਝਾਉਣ ਲਈ “ਪ੍ਰੋਜੈਕਟ ਫਲੇਹਰਟੀ” ਨਾਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਪੀਲ ਰੀਜਨਲ ਪੁਲਿਸ ਨੇ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਤੇ ਪਿਛਲੇ ਸਾਲ ਵੱਖ-ਵੱਖ ਦੁਕਾਨਾਂ ਤੋਂ 60,000 ਡਾਲਰ (36 ਲੱਖ ਰੁਪਏ) ਮੁੱਲ ਦਾ ਘੀ ਅਤੇ ਮੱਖਣ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਨੌਜਵਾਨਾਂ ਦੀ ਪਹਿਚਾਣ ਸੁਖਮੰਦਰ ਸਿੰਘ (ਉਮਰ 23), ਦਲਵਾਲ ਸਿੱਧੂ (ਉਮਰ 28), ਨਵਦੀਪ ਚੌਧਰੀ (ਉਮਰ 28), ਕਮਲਦੀਪ ਸਿੰਘ (ਉਮਰ 38), ਵਿਸ਼ਵਜੀਤ ਸਿੰਘ (ਉਮਰ 22) ਅਤੇ ਹਰਕੀਰਤ ਸਿੰਘ (ਉਮਰ 25) ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ, ਇਨ੍ਹਾਂ ਨੌਜਵਾਨਾਂ ਨੇ ਪਿਛਲੇ ਸਾਲ ਕਈ ਵਾਰ ਬ੍ਰੈਮਪਟਨ ਦੀਆਂ ਕਰਿਆਨੇ ਦੀਆਂ ਦੁਕਾਨਾਂ ਤੋਂ ਮੱਖਣ ਅਤੇ ਘੀ ਚੁਰਾਇਆ ਸੀ। ਵਿਸ਼ੇਸ਼ ਜਾਂਚ ਟੀਮ ਨੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।