ਗੁਰੂਹਰਸਹਾਏ-ਫ਼ਿਰੋਜ਼ਪੁਰ ਰੋਡ ‘ਤੇ ਭਿਆਨਕ ਹਾਦਸਾ,13 ਦੀ ਮੌਤ

ਫਿਰੋਜ਼ਪੁਰ-31 ਜਨਵਰੀ-ਗੁਰੂਹਰਸਹਾਏ-ਫ਼ਿਰੋਜ਼ਪੁਰ ਰੋਡ ‘ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 13 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਕਈ ਹੋਰ ਗੰਭੀਰ ਜ਼ਖ਼ਮੀ ਹਨ।ਜਾਣਕਾਰੀ ਮੁਤਾਬਕ, 25-30 ਦੇ ਕਰੀਬ ਵੇਟਰ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਗੁਰੂਹਰਸਹਾਏ ਤੋਂ ਜਲਾਲਾਬਾਦ ਜਾ ਰਹੇ ਸਨ। ਰਸਤੇ ਵਿੱਚ, ਉਨ੍ਹਾਂ ਦੀ ਬੋਲੈਰੋ ਪਿਕਅੱਪ ਗੱਡੀ ਦੀ ਇੱਕ ਸੜਕ ‘ਤੇ ਖੜ੍ਹੇ ਕੈਂਟਰ ਨਾਲ ਜ਼ੋਰਦਾਰ ਟੱਕਰ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ, ਸੜਕ ‘ਤੇ ਖੜ੍ਹੇ ਕੈਂਟਰ ਨਾਲ ਦੇਰ ਰਾਤ ਹਨੇਰਾ ਹੋਣ ਕਾਰਨ ਨਾ ਦਿਸਣ ਕਰਕੇ ਬੋਲੈਰੋ ਪਿਕਅੱਪ ਗੱਡੀ ਉਸ ਨਾਲ ਟਕਰਾ ਗਈ। ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਰਕੇ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।ਇਸ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਹੋਏ ਹਨ।