ਭਗਵੰਤ ਮਾਨ ਜੀ ਕੇਜਰੀਵਾਲ ਦੀ ਸੁਰੱਖਿਆ ਦੀ ਫ਼ਿਕਰ ਛੱਡ ਪੰਜਾਬ ਦੀ ਫ਼ਿਕਰ ਕਰੋ – ਜਸਵਿੰਦਰ ਸਿੰਘ ਰਿਖੀ

ਤੁਹਾਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਪੰਜਾਬ ਲਈ ਬਣਾਇਆ ਨਾ ਕੇ ਕੇਜਰੀਵਾਲ ਦੀ ਸੁਰੱਖਿਆ ਕਰਨ ਲਈ
ਧੂਰੀ-29ਜਨਵਰੀ-ਪੰਜਾਬ ਦੀ ਦਿਨੋ ਦਿਨ ਖ਼ਰਾਬ ਹੁੰਦੀ ਕਨੂੰਨ ਵਿਵਸਥਾ ਤੇ ਫ਼ਿਕਰ ਜ਼ਾਹਿਰ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਹਲਕਾ ਧੂਰੀ ਦੇ ਸੀਨੀਅਰ ਆਗੂ ਸ੍ਰ ਜਸਵਿੰਦਰ ਸਿੰਘ ਰਿਖੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਪੀਲ ਕੀਤੀ ਕਿ ਤੁਸੀ ਕੇਜ਼ਰੀਵਾਲ ਦੀ ਸੁਰੱਖਿਆ ਦੀ ਫ਼ਿਕਰ ਛੱਡ ਕੇ ਪੰਜਾਬ ਦੇ ਲੋਕਾਂ ਦੀ ਫ਼ਿਕਰ ਕਰੋ । ਜਿਨ੍ਹਾਂ ਨੇ ਤੁਹਾਨੂੰ ਇਹਨਾਂ ਮਾਣ ਸਨਮਾਨ ਦੇ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਰਿਖੀ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ । ਪੰਜਾਬ ਦੇ ਹਾਲਾਤ ਦਿਨ ਬ ਦਿਨ ਬਹੁਤ ਜਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ । ਨਾ ਤਾਂ ਤਿੰਨ ਸਾਲ ਵਿੱਚ ਨਸ਼ਾ ਬੰਦ ਹੋਇਆ ਤੇ ਦਿਨ ਦਿਹਾੜੇ ਕਤਲ ਹੋ ਰਹੇ ਹਨ । ਚੋਰੀਆਂ ਲੁੱਟਾਂ ਖੋਹਾਂ ਸ਼ਰੇਆਮ ਹੋ ਰਹੀਆਂ ਹਨ । ਪਰ ਪੰਜਾਬ ਦੇ ਹੋਮ ਮਨਿਸਟਰ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਦੀ ਫ਼ਿਕਰ ਛੱਡ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜ਼ਰੀਵਾਲ ਦੀ ਸੁਰੱਖਿਆ ਕਰਨ ਤੇ ਲੱਗੇ ਹੋਏ ਹਨ । ਪੰਜਾਬ ਦੇ ਲੋਕਾਂ ਨਾਲੋਂ ਜ਼ਿਆਦਾ ਓਹਨਾਂ ਨੂੰ ਅਰਵਿੰਦ ਕੇਜਰੀਵਾਲ ਦੀ ਫ਼ਿਕਰ ਹੈ । ਪੰਜਾਬ ਨੂੰ ਤਾਂ ਮਾਨ ਸਾਬ ਨੇ ਰੱਬ ਆਸਰੇ ਹੀ ਛੱਡ ਦਿੱਤਾ ਹੈ । ਹੋਰਾਂ ਨੂੰ ਮੁਰਗੀਖਾਨੇ ਖੋਲ੍ਹਣ ਦੀ ਸਲਾਹ ਦੇਣ ਵਾਲੇ ਅੱਜ ਜ਼ੇਡ ਪਲੱਸ ਸੁਰੱਖਿਆ ਵਿੱਚ ਰਹਿਦੇ ਹਨ ਤੇ ਇਹਨਾਂ ਨੂੰ ਮੁੱਖ ਮੰਤਰੀ ਬਣਾਉਣ ਵਾਲੇ ਪੰਜਾਬ ਦੇ ਲੋਕ ਰੱਬ ਆਸਰੇ ਟਾਈਮ ਕੱਢ ਰਹੇ ਹਨ । ਪੰਜਾਬ ਪੁਲਿਸ ਨੂੰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਵਿੱਚੋ ਹਟਾ ਕੇ ਦਿੱਲੀ ਦੇ ਕੁੱਝ ਕ ਖ਼ਾਸ ਆਕਾਵਾਂ ਦੀ ਸੁਰੱਖਿਆ ਕਰਨ ਲਈ ਲਾਇਆ ਹੋਇਆ । ਜੋ ਕਿ ਪੰਜਾਬ ਦੇ ਲੋਕਾਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ।
ਮੁੱਖ ਮੰਤਰੀ ਸਾਬ ਦੇ ਖ਼ੁਦ ਦੇ ਹਲਕੇ ਧੂਰੀ ਦੇ ਬਹੁਤ ਜ਼ਿਆਦਾ ਮਾੜੇ ਹਾਲਾਤ ਹਨ । ਸ਼ਰੇਆਮ ਲੁੱਟਾਂ ਖੋਹਾਂ ਚੋਰੀਆਂ ਹੋ ਰਹੀਆਂ ਹਨ , ਤੇ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ । ਅੱਜ ਪੰਜਾਬ ਦਾ ਹਰ ਵਿਅਕਤੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ।