ਘਰ ਦੀ ਕੱਢੀ ਸ਼ਰਾਬ, ਚਾਲੂ ਭੱਠੀ ਅਤੇ 15 ਕਿੱਲੋ ਲਾਹਣ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ

0

ਬਰਨਾਲਾ-29ਜਨਵਰੀ-ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ ਬਰਨਾਲਾ ਵੱਲੋਂ ਕੁਲਦੀਪ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਚੰਨਣਵਾਲ ਨੂੰ ਘਰ ਦੀ ਕੱਢੀ ਸ਼ਰਾਬ, ਚਾਲੂ ਭੱਠੀ ਅਤੇ 15 ਕਿੱਲੋ ਲਾਹਣ ਰੱਖਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਮੁਖਬਰੀ ਦੇ ਆਧਾਰ ਤੇ ਮਿਤੀ 30-08-2018 ਨੂੰ ਚੰਨਣਵਾਲ ਤੋਂ ਟੱਲੇਵਾਲ ਨੂੰ ਜਾਂਦੇ ਕੱਚੇ ਰਾਸਤੇ ਪਰ ਪੰਚਾਇਤੀ ਜਮੀਨ ਦੀ ਮੋਟਰ ਪਰ ਕੁਲਦੀਪ ਸਿੰਘ ਨੂੰ ਭੱਠੀ ਚਲਾ ਕੇ ਘਰ ਦੀ ਸ਼ਰਾਬ ਕੱਢਣ ਅਤੇ 15 ਕਿੱਲੋ ਲਾਹਣ ਸਮੇਤ ਕਾਬੂ ਕੀਤਾ ਗਿਆ ਸੀ ਅਤੇ ਉਸਦੇ ਖਿਲਾਫ ਇੱਕ ਐਫ.ਆਈ.ਆਰ. ਨੰਬਰ 77 ਮਿਤੀ 30-08-2018, ਜੇਰ ਧਾਰਾ 61/1/14 ਪੰਜਾਬ ਅਕਸਾਈਜ਼ ਐਕਟ ਤਹਿਤ ਥਾਣਾ ਮਹਿਲ ਕਲਾਂ ਵਿਖੇ ਦਰਜ਼ ਕੀਤੀ ਗਈ ਸੀ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਕੁਲਦੀਪ ਸਿੰਘ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਅਕਸਾਈਜ਼ ਇੰਨਸਪੈਕਟਰ ਅਦਾਲਤ ਵਿੱਚ ਲਾਹਣ, ਕਾੜਾ ਅਤੇ ਅਰਕ ਦੇ ਵਿੱਚ ਫਰਕ ਦੱਸਣ ਵਿੱਚ ਅਸਫਲ ਰਿਹਾ ਅਤੇ ਕੇਸ ਵਿੱਚ ਕਈ ਤਰ੍ਹਾਂ ਦੀਆਂ ਕਾਨੂੰਨੀ ਖਾਮੀਆਂ ਪਾਈਆਂ ਗਈਆਂ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।

Durga Photostat

About The Author

Leave a Reply

Your email address will not be published. Required fields are marked *