ਕਬਰਾਂ ਪੱਟ ਕੇ ਮੁਰਦਿਆਂ ਦੇ ਸਿਰ ਕੀਤੇ ਜਾ ਰਹੇ ਗਾਇਬ

ਪਟਨਾ -23 ਜਨਵਰੀ- ਬਿਹਾਰ ਦੇ ਭਾਗਲਪੁਰ ਦੇ ਸਨਹੌਲਾ ਬਲਾਕ ਵਿੱਚ ਕਬਰਸਤਾਨ ਵਿੱਚ ਕਬਰਾਂ ਖੋਦਣ ਤੋਂ ਬਾਅਦ ਲਾਸ਼ਾਂ ਦੇ ਸਿਰ ਗਾਇਬ ਹੋਣ ਦੇ ਮਾਮਲੇ ਨੇ ਸਨਸਨੀ ਮਚਾ ਦਿੱਤੀ ਹੈ। ਇਹ ਘਟਨਾ ਬਲਾਕ ਖੇਤਰ ਦੀ ਫਾਜ਼ਿਲਪੁਰ ਸਕਰਾਮਾ ਪੰਚਾਇਤ ਦੇ ਪਿੰਡ ਅਸ਼ਰਫ ਨਗਰ ਦੇ ਉੱਤਰ ਵੱਲ ਸਥਿਤ ਬਹਿਯਾਰ ਨੇੜੇ ਕਬਰਸਤਾਨ ਵਿੱਚ ਵਾਪਰੀ। ਇੱਥੇ ਕਈ ਕਬਰਾਂ ਪੁੱਟੀਆਂ ਗਈਆਂ ਹਨ। ਇਨ੍ਹਾਂ ਕਬਰਾਂ ਦੇ ਅੰਦਰ ਦੱਬੀਆਂ ਲਾਸ਼ਾਂ ਦੇ ਸਿਰ ਗਾਇਬ ਹਨ, ਜਿਸ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਪਿੰਡ ਵਾਸੀਆਂ ਅਨੁਸਾਰ ਉਸ ਇਲਾਕੇ ਵਿੱਚ ਪੰਜਵੀਂ ਵਾਰ ਅਜਿਹੀ ਵਾਰਦਾਤ ਵਾਪਰੀ ਹੈ। ਇਸ ਵਾਰ ਔਰਤ ਦੀ ਦੱਬੀ ਹੋਈ ਲਾਸ਼ ਨੂੰ ਗਾਇਬ ਕਰ ਦਿੱਤਾ ਗਿਆ। ਔਰਤ ਸਥਾਨਕ ਮੁਹੰਮਦ ਬਦਰੂਜਮਾ ਦੀ ਮਾਂ ਸੀ।ਬਦਰੂਜਮਾ ਨੇ ਸਾਢੇ ਪੰਜ ਮਹੀਨੇ ਪਹਿਲਾਂ ਉਸ ਦੀ ਮੌਤ ਤੋਂ ਬਾਅਦ ਉਸ ਨੂੰ ਦਫ਼ਨਾਇਆ ਸੀ। ਲੋਕਾਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਪੁਲੀਸ ਇਸ ਪਾਸੇ ਧਿਆਨ ਨਹੀਂ ਦੇ ਰਹੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵਾਰਦਾਤ ਕਿਸੇ ਇੱਕ ਵਿਅਕਤੀ ਨੇ ਕੀਤੀ ਜਾਂ ਕਿਸੇ ਗਿਰੋਹ ਨੇ।
