ਮਹਾਂਕੁੰਭ ਅਗਨੀ ਕਾਂਡ ਵਿੱਚ 1000 ਸੰਦੇਸ਼ ਜਨਕ ਏਟੀਐਸ ਅਤੇ ਐਨਆਈਏ ਦੀ ਰਡਾਰ ਤੇ

0
Mahakumbh-Fire-Khalistan

90% ਲੋਕ ਗੈਰ ਹਿੰਦੂ

ਵਾਰਾਨਸੀ-23 ਜਨਵਰੀ-ਪਰਾਗਰਾਜ ਮਹਾਂਕੁੰਭ ਮੇਲੇ ਵਿੱਚ 19 ਜਨਵਰੀ ਨੂੰ ਲੱਗੀ ਅੱਗ ਕਾਰਨ ਸੈਂਕੜੇ ਟੈਂਟ ਜਲ ਕੇ ਸਵਾਹ ਹੋ ਗਏ। ਇਸ ਅਗਨੀ ਕਾਂਡ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਰਾਹੀਂ ਲਈ। ਜਿਸ ਕਾਰਨ ਯੂਪੀ ਏਟੀਐਸ ਅਤੇ ਐਨ ਆਈ ਏ ਅਲਰਟ ਹੋ ਗਏ ਹਨ। ਹੁਣ ਜਾਂਚ ਏਜੰਸੀਆਂ ਅਗਨੀ ਕਾਂਡ ਵਿੱਚ ਆਤੰਕੀ ਕਨੈਕਸ਼ਨ ਨੂੰ ਲੱਭ ਰਹੀਆਂ ਹਨ। ਏਜੰਸੀਆਂ ਨੇ  1000 ਸੰਦੇਸ਼ ਜਨਕ ਲੋਕਾਂ ਦੇ ਮੋਬਾਇਲ ਨੰਬਰ, ਸੋਸ਼ਲ ਮੀਡੀਆ ਅਕਾਊਂਟ ਨੂੰ ਟਰੇਸ ਕੀਤਾ ਹੈ। ਇਹ ਸਾਰੇ ਲੋਕ ਘਟਨਾ ਦੇ ਸਮੇਂ ਮਹਾਂ ਕੁੰਭ ਦੇ ਆਸ ਪਾਸ ਮੌਜੂਦ ਸਨ। ਇਹਨਾਂ ਵਿੱਚੋਂ 90% ਲੋਕ ਗੈਰ ਹਿੰਦੂ ਹਨ। ਇਹਨਾਂ ਵਿੱਚੋਂ 117 ਲੋਕਾਂ ਨਾਲ ਪੁੱਛਗਿੱਛ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਏਟੀਐਸ ਨੇ ਵਾਰਨਸੀ ਵਿੱਚੋਂ 10 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪ੍ਰੰਤੂ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਏਟੀਐਸ ਨੇ ਮੇਲੇ ਵਿੱਚ ਲੱਗੇ 600 ਸੀਸੀਟੀਵੀ ਖੰਗਾਲੇ ਹਾਂ। ਇਹਨਾਂ ਫੁਟੇਜ ਨੂੰ ਫਿਲਟਰ ਕੀਤਾ ਗਿਆ। ਜਿਸ ਵਿੱਚ ਕੁਝ ਸੰਦੇਸ਼ ਜਨਕ ਲੋਕ ਦਿਖਾਈ ਦਿੱਤੇ ਹਨ। ਇਹਨਾਂ ਦੀ ਸ਼ਨਾਖਤ ਲਈ ਅੱਠ ਟੀਮਾਂ ਨੂੰ ਲਗਾਇਆ ਗਿਆ ਹੈ। ਏਟੀਐਸ ਨੇ ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ ਵਰਗੇ  ਸਟੇਟ ਦੀ ਪੁਲਿਸ ਨੂੰ ਸੰਦੇਸ਼ ਜਨਕ ਵਿਅਕਤੀਆਂ ਦੀ ਇਨਪੁੱਟ ਭੇਜੀ ਹੈ। ਏਟੀਐਸ ਦੇ ਆਈਟੀ ਵਿੰਗ ਨੇ ਸੋਸ਼ਲ ਮੀਡੀਆ ਤੇ ਪਰਾਗਰਾਜ ਮਹਾ ਕੁੰਭ ਅਤੇ ਗੈਰ ਹਿੰਦੂ ਸਮੁਦਾਇ ਦੇ ਟਾਈਟਲ ਪਾ ਕੇ ਸਰਚ ਕੀਤਾ। ਇਸ ਦੌਰਾਨ ਅਜਿਹੇ 1000 ਲੋਕ ਸਾਹਮਣੇ ਆਏ ਜਿਨਾਂ ਨੇ 19 ਜਨਵਰੀ ਨੂੰ ਮਹਾ ਕੁੰਭ ਅਗਨੀ ਕਾਂਡ ਸਮੇਂ ਵੀਡੀਓ ਪੋਸਟ ਕੀਤੀਆਂ ਸਨ ਅਤੇ ਕੁੰਭ ਦੀ ਲੋਕੇਸ਼ਨ ਦਿਖਾਈ ਅਤੇ ਉੱਥੇ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਨੂੰ ਦਿਖਾਇਆ।

About The Author

Leave a Reply

Your email address will not be published. Required fields are marked *