250 ਗੁੱਟੂ ਚਾਈਨਾ ਡੋਰ ਸਮੇਤ ਦੋ ਵਿਅਕਤੀਆਂ ਗ੍ਰਿਫਤਾਰ

0
Prime khabar Punjab China Door

ਬਰਨਾਲਾ-20ਜਨਵਰੀ-ਬਰਨਾਲਾ ਪੁਲਿਸ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ 250 ਗੁੱਟੂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ 1 ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਕਿ ਗੌਰਵ ਲਾਲ ਵਾਸੀ ਰੂਪ ਚੰਦ ਗਲੀ ਨੰਬਰ 1, ਨੇੜੇ ਰੇਲਵੇ ਸਟੇਸ਼ਨ ਤਪਾ ਮੰਡੀ, ਸੰਦੀਪ ਕੁਮਾਰ ਵਾਸੀ ਜੋਗਾ ਨੰਦ ਥਾਣਾ ਥਰਮਲ ਬਠਿੰਡਾ, ਸੁਰੇਸ਼ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਬਰਨਾਲਾ ਨੇ ਰਲ ਕੇ ਇੱਕ ਗਰੋਹ ਬਣਾਇਆ ਹੈ। ਜੋ ਚਾਈਨਾ ਡੋਰ ਨੂੰ ਵੱਡੇ ਪੱਧਰ ਤੇ ਖਰੀਦ ਵੇਚ ਕਰਦੇ ਹਨ।

ਸੂਚਨਾ ਅਨੁਸਾਰ ਗੌਰਵ ਲਾਲ ਤੇ ਸੰਦੀਪ ਕੁਮਾਰ ਆਪਣੀ ਗੱਡੀ ਚ ਵੱਡੀ ਪੱਧਰ ਤੇ ਚਾਈਨਾ ਡੋਰ ਸਮੇਤ ਬਾਜਾ ਖੰਨਾ ਰੋਡ ਰਾਹੀਂ ਬਰਨਾਲਾ ਆਉਣਗੇ। ਪੁਲਿਸ ਨੇ ਗੌਰਵ ਲਾਲ ਤੇ ਸੰਦੀਪ ਕੁਮਾਰ ਨੂੰ ਸਮੇਤ ਉਕਤ ਗੱਡੀ ਦੇ ਗ੍ਰਿਫਤਾਰ ਕਰਕੇ 250 ਗੁੱਟ ਚਾਈਨਾ ਡੋਰ ਦੇ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ।

About The Author

Leave a Reply

Your email address will not be published. Required fields are marked *