ਏਟੀਐਮ ਦੇ ਨਜ਼ਦੀਕ ਦੁਕਾਨਦਾਰਾਂ ਦੀ ਚੁਸਤੀ ਨੇ ਪਕੜਵਾਏ ਏਟੀਐਮ ਠੱਗ

0
Prime khabar Punjab ATM Thag

ਲੁਧਿਆਣਾ -19 ਜਨਵਰੀ-ਲੁਧਿਆਣਾ ਤੋਂ ਏਟੀਐਮ ਮਸ਼ੀਨ ਰਾਹੀਂ ਠੱਗੀ ਕਰਨ ਵਾਲੇ ਤਿੰਨ ਠੱਗਾਂ ਦੇ ਪਕੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਤਾਜਪੁਰ ਰੋਡ ਲੁਧਿਆਣਾ ਤੇ ਸਿੰਡੀਕੇਟ ਬੈਂਕ ਏਟੀਐਮ ਵਿੱਚ ਕੁਝ ਠੱਗਾਂ ਦੁਆਰਾ ਏਟੀਐਮ ਮਸ਼ੀਨ ਵਿੱਚ ਟੇਪ ਲਗਾ ਕੇ ਠੱਗੀ ਕਰੀ ਜਾ ਰਹੀ ਸੀ। ਪਰੰਤੂ ਆਸ ਪਾਸ ਦੇ ਦੁਕਾਨਦਾਰਾਂ ਦੀ ਚੁਸਤੀ ਨਾਲ ਉਹਨਾਂ ਠੱਗਾਂ ਨੂੰ ਦਬੋਚ ਲਿਆ ਗਿਆ। ਅਵਤਾਰ ਸਿੰਘ ਨਾਮ ਦੇ ਦੁਕਾਨਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਵਿਅਕਤੀ ਉਹਨਾਂ ਕੋਲ ਆਇਆ ਤੇ ਕਿਹਾ ਕਿ ਮੈਂ ਏਟੀਐਮ ਵਿੱਚ 1000 ਰੁਪਏ ਦੀ ਵਿਡਰੋਲ ਕਰੀ ਸੀ। ਪੈਸੇ ਬਾਹਰ ਨਹੀਂ ਆਏ ਪਰੰਤੂ ਮੈਨੂੰ ਬੈਂਕ ਦਾ ਮੈਸੇਜ ਆ ਗਿਆ ਹੈ। ਉਹਨਾਂ ਨੇ ਵਿਅਕਤੀ ਨਾਲ ਏਟੀਐਮ ਮਸ਼ੀਨ ਕੋਲ ਜਾ ਕੇ ਚੈੱਕ ਕੀਤਾ ਤਾਂ ਦੇਖਿਆ ਕਿ ਪੈਸੇ ਨਿਕਲਣ ਵਾਲੀ ਜਗ੍ਹਾ ਤੇ ਪੱਤੀ ਲਗਾ ਕੇ ਟੇਪ ਲਗਾਈ ਗਈ ਹੈ। ਜਦੋਂ ਉਹਨਾਂ ਉਸ ਟੇਪ ਤੇ ਪੱਤੀ ਨੂੰ ਹਟਾਇਆ ਤਾਂ ਉਥੋਂ ਹਜ਼ਾਰ ਰੁਪਏ ਬਾਹਰ ਆ ਗਏ। ਇਸ ਤੇ ਉਹਨਾਂ ਨੂੰ ਮਾਮਲਾ ਸਮਝਣ ਵਿੱਚ ਦੇਰ ਨਾ ਲੱਗੀ। ਉਹਨਾਂ ਨੇ ਤੁਰੰਤ ਦੁਕਾਨ ਦੇ ਬਾਹਰ ਲੱਗੇ ਕੈਮਰੇਆਂ ਰਾਹੀਂ ਇਹ ਚੈੱਕ ਕੀਤਾ ਕਿ ਇਸ ਤੋਂ ਪਹਿਲਾਂ ਏਟੀਐਮ ਮਸ਼ੀਨ ਤੇ ਕੌਣ ਕੌਣ ਆਇਆ ਸੀ। ਜਿਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਤਿੰਨ ਵਿਅਕਤੀ ਏਟੀਐਮ ਮਸ਼ੀਨ ਵਿੱਚ ਆਏ ਸਨ।ਇਸ ਲਈ ਉਹਨਾਂ ਨੇ ਦੋਸ਼ੀਆਂ ਨੂੰ ਰੰਗੇ ਹੱਥੀ ਫੜਨ ਦਾ ਫੈਸਲਾ ਕੀਤਾ ਅਤੇ ਉਹਨਾਂ ਵਿਅਕਤੀਆਂ ਦੇ ਦੁਬਾਰਾ ਏਟੀਐਮ ਵਿੱਚ ਆਉਣ ਦਾ ਇੰਤਜ਼ਾਰ ਕਰਨ ਲੱਗੇ। ਜਦੋਂ ਸੱਤ ਅੱਠ ਵਿਅਕਤੀ ਏਟੀਐਮ ਵਿੱਚ ਆ ਕੇ ਚਲੇ ਗਏ ਤਾਂ ਦੋਸ਼ੀ ਵੀ ਏਟੀਐਮ ਮਸ਼ੀਨ ਅੰਦਰ ਆ ਗਏ। ਉਸੇ ਵਕਤ ਆਸ ਪਾਸ ਦੇ ਦੁਕਾਨਦਾਰਾਂ ਨੇ ਏਟੀਐਮ ਦਾ ਸ਼ਟਰ ਬਾਹਰੋਂ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਬੁਲਾ ਲਿਆ।

ਪੁਲਿਸ ਨੇ ਆ ਕੇ ਸਟਰ ਚੁੱਕਿਆ ਅਤੇ ਦੋ ਜਣਿਆਂ ਨੂੰ ਮੌਕੇ ਤੇ ਗਿਰਫਤਾਰ ਕਰ ਲਿਆ। ਉਹਨਾਂ ਕੋਲੋਂ ਟੇਪ, ਕਟਰ ਤੇ ਏਟੀਐਮ ਬਰਾਮਦ ਕੀਤੇ ਗਏ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਸੰਜੂ ਬਹਾਦਰ, ਮਮਤਾ ਅਤੇ ਰਾਮ ਕੁਮਾਰ ਵਾਸੀ ਨੂਰ ਮਹਿਲ ਦੇ ਤੌਰ ਤੇ ਹੋਈ ਹੈ। ਦੋਸ਼ੀਆਂ ਨੇ ਕਬੂਲ ਕੀਤਾ ਹੈ ਕਿ ਇਹ ਪਿਛਲੇ 6-7 ਮਹੀਨਿਆਂ ਤੋਂ ਇਹ ਕੰਮ ਕਰ ਰਹੇ ਹਨ ਅਤੇ ਪਹਿਲਾਂ ਤੋਂ ਹੀ ਨਵਾਂ ਸ਼ਹਿਰ ਵਿਖੇ ਇੱਕ ਮੁਕਦਮਾ ਵੀ ਦਰਜ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਉਪਰੋਕਤ ਦੋਸ਼ੀਆਂ ਤੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Durga Photostat

About The Author

Leave a Reply

Your email address will not be published. Required fields are marked *