12 ਘੰਟਿਆਂ ਵਿੱਚ ਫੜੇ ਲੁਟੇਰੇ….

0
Prime Punjab Lutere

ਪੁੱਛ ਗਿੱਛ ਦੌਰਾਨ ਮੰਨੇ ਆਸ ਪਾਸ ਕੀਤੀਆਂ ਕਈ ਹੋਰ ਚੋਰੀਆਂ

ਬਰਨਾਲਾ- 7 ਦਸੰਬਰ(ਰਾਕੇਸ਼ ਜੇਠੀ )- ਧਨੌਲਾ ਪੁਲਿਸ ਵੱਲੋਂ ਮੁਸਤੈਦੀ ਨਾਲ ਕੰਮ ਲੈਂਦੇ ਹੋਏ ਰਜਵਾੜਾ ਢਾਬੇ ਤੇ ਹੋਈ ਗਹਿਣੇ ਦੀ ਲੁੱਟ ਦਾ ਮਾਮਲਾ 12 ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ. ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਬੀਰ ਸਿੰਘ ਨੇ ਦੱਸਿਆ ਕਿ ਥਾਣਾ ਧਨੌਲਾ ਦੇ ਮੁੱਖ ਅਫਸਰ ਲਖਬੀਰ ਸਿੰਘ, ਗੁਰਜੰਟ ਸਿੰਘ, ਹੌਲਦਾਰ ਰਣਜੀਤ ਸਿੰਘ ਤੇ ਜਸਪਾਲ ਸਿੰਘ ਦੇ ਮਿਹਨਤ ਸਦਕਾ ਰਜਵਾੜਾ ਢਾਬੇ ਤੇ ਲੁੱਟ ਕਰਨ ਵਾਲੇ ਦੋਨਾਂ ਮੁਲਜ਼ਮਾਂ ਨੂੰ ਗਿਰਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਹਿਚਾਨ ਉਪਿੰਦਰ ਤੇ ਕਾਦਰ ਵਾਸੀ ਧਨਧਿਆਨ ਸਾਹਿਬ ਜੀਂਦ ਹਰਿਆਣਾ ਦੀ ਹੋਈ ਹੈ, ਜੋ ਕਿ ਮੌਜੂਦਾ ਸਮਾਂ ਜੀਰਕਪੁਰ ਦੇ ਐਸਐਸ ਕਮਪਲੈਕਸ ਵਿਖੇ ਰਹਿ ਰਹੇ ਸਨ। ਉਹਨਾਂ ਕਿਹਾ ਕਿ ਇਹਨਾਂ ਮੁਲਜ਼ਮਾਂ ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ।ਇੱਥੇ ਦੱਸਣ ਯੋਗ ਹੈ ਕਿ 4 ਦਸੰਬਰ 2024 ਨੂੰ ਮੋਹਾਲੀ ਦੀ ਇੱਕ ਫੈਮਲੀ ਚਾਹ ਪੀਣ ਲਈ ਰਜਵਾੜੇ ਢਾਬੇ ਵਿਖੇ ਰੁਕੀ ਸੀ। ਜਦੋਂ ਉਹ ਚਾਹ ਪੀ ਕੇ ਗੱਡੀ ਕੋਲ ਵਾਪਸ ਆਏ ਤਾਂ ਕੋਈ ਅਣਜਾਣ ਵਿਅਕਤੀ ਉਹਨਾਂ ਦੀ ਗੱਡੀ ਦੇ ਪਿਛਲੇ ਸ਼ੀਸ਼ੇ ਨੂੰ ਤੋੜ ਕੇ ਗਹਿਣਿਆਂ ਵਾਲਾ ਬੈਗ ਚੋਰੀ ਕਰਕੇ ਲੈ ਗਿਆ ਸੀ।ਮੁਲਜਮਾ ਕੋਲੋਂ, ਚੋਰੀ ਕੀਤੇ ਹੋਏ ਗਹਿਣੇ ਅਤੇ ਚੋਰੀ ਲਈ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਪੁੱਛ ਗਿੱਛ ਦੌਰਾਨ ਮੁਲਜ਼ਮਾਂ ਨੇ ਆਸ ਪਾਸ ਕੀਤੀਆਂ ਕਈ ਹੋਰ ਚੋਰੀਆਂ ਵੀ ਕਬੂਲ ਕੀਤੀਆਂ ਹਨ ਜਿਨਾਂ ਬਾਰੇ ਸਬੰਧਤ ਥਾਣਿਆਂ ਨਾਲ ਸੰਪਰਕ ਕਰਕੇ ਜਾਂਚ ਪੜਤਾਲ ਕੀਤੀ ਜਾਵੇਗੀ।

About The Author

Leave a Reply

Your email address will not be published. Required fields are marked *