ਨੌਜਵਾਨ ਦੇ ਕੱਪੜੇ ਉਤਾਰ ਬਣਾਈ ਵੀਡੀਓ..

ਫਿਰ ਸ਼ੁਰੂ ਹੋਇਆ ਬਲੈਕ ਮੇਲਿੰਗ ਦਾ ਖੇਲ…
2 ਦਸੰਬਰ -ਰਾਕੇਸ਼ ਜੇਠੀ- ਫਾਜ਼ਿਲਕਾ ਵਿੱਚ ਇੱਕ ਠੱਗ ਲੜਕੀ ਦਾ ਖੌਫ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਜਿਹੜੀ ਕਿ ਨੌਜਵਾਨਾਂ ਨੂੰ ਪਹਿਲਾਂ ਗੱਲਾਂ ਬਾਤਾਂ ਕਰਕੇ ਆਪਣੇ ਪਿਆਰ ਦੇ ਜਾਲ ਵਿੱਚ ਫਸਾਉਂਦੀ ਹੈ ਅਤੇ ਫਿਰ ਸੁਨਸਾਨ ਜਗ੍ਹਾ ਤੇ ਮਿਲਣ ਲਈ ਬੁਲਾਉਂਦੀ ਹੈ। ਇਸ ਤੋਂ ਬਾਅਦ ਉਹ ਨੌਜਵਾਨ ਦੇ ਕੱਪੜੇ ਉਤਰਵਾ ਕੇ ਉਸ ਦੀ ਵੀਡੀਓ ਬਣਾ ਲੈਂਦੀ ਹੈ ਅਤੇ ਫਿਰ ਸ਼ੁਰੂ ਹੁੰਦਾ ਹੈ ਠੱਗੀ ਦਾ ਖੇਲ।
ਅਸਲ ਵਿੱਚ ਫਾਜ਼ਿਲਕਾ ਵਿਖੇ ਇੱਕ ਲੜਕੀ ਨੇ ਇੱਕ ਨੌਜਵਾਨ ਨੂੰ ਫੋਨ ਤੇ ਗੱਲਾਂ ਬਾਤਾਂ ਰਾਹੀਂ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ ਅਤੇ ਫਿਰ ਕਿਸੇ ਅਣਜਾਨ ਜਗ੍ਹਾ ਤੇ ਬੁਲਾ ਲਿਆ। ਜਿੱਥੇ ਉਸਦੇ ਸਾਰੇ ਕੱਪੜੇ ਉਤਰਵਾ ਕੇ ਵੀਡੀਓ ਬਣਾ ਲਈ, ਇਸ ਤੋਂ ਬਾਅਦ ਉਸਨੇ ਨੌਜਵਾਨ ਨੂੰ ਵੀਡੀਓ ਵਾਇਰਲ ਕਰਨ ਦਾ ਕਹਿ ਕੇ10 ਲੱਖ ਰੁਪਏ ਦੀ ਮੰਗ ਕੀਤੀ। ਪੁਲਿਸ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਪਿੰਡ ਵਰਿਆਮ ਖੇੜਾ ਦੇ ਰਹਿਣ ਵਾਲੇ ਰਣਜੀਤ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਪਿਛਲੇ ਇੱਕ ਮਹੀਨੇ ਤੋਂ ਕਿਸੇ ਲੜਕੀ ਦਾ ਫੋਨ ਆ ਰਿਹਾ ਸੀ। ਜੋ ਖੁਦ ਦਾ ਨਾਮ ਕਾਜਲ ਦੱਸਦੀ ਸੀ ਅਤੇ ਪਿਆਰ ਭਰੀਆਂ ਗੱਲਾਂ ਕਰਦੀ ਸੀ। ਉਸ ਨੇ ਦੱਸਿਆ ਕਿ ਉਹ ਕੁਝ ਘਰੇਲੂ ਕੰਮ ਲਈ ਫਾਜ਼ਿਲਕਾ ਸ਼ਹਿਰ ਆਇਆ ਸੀ।ਜਿਥੇ ਉਸ ਨੂੰ ਫੋਨ ਆਇਆ ਕਿ ਮੈਂ ਕਾਜਲ ਬੋਲ ਰਹੀ ਹਾਂ, ਤੁਸੀਂ ਕਿੱਥੇ ਹੋ। ਜਿਸ ਕਾਰਨ ਉਸ ਨੇ ਆਪਣਾ ਪਤਾ ਅਨਾਜ ਮੰਡੀ ਦਾ ਦੱਸ ਦਿੱਤਾ ਅਤੇ ਕੁਝ ਹੀ ਮਿੰਟਾਂ ਵਿੱਚ ਕਾਜਲ ਆਪਣੀ ਸਕੂਟਰੀ ਤੇ ਮਲੋਟ ਰੋਡ ਅਨਾਜ ਮੰਡੀ ਦੇ ਗੇਟ ਕੋਲ ਆ ਗਈ। ਜਿਸ ਤੋਂ ਬਾਅਦ ਉਸ ਦੀ ਐਕਟਵਾ ਦੇ ਪਿੱਛੇ ਆਪਣੀ ਗੱਡੀ ਲਗਾ ਲਈ। ਉਪਰੋਕਤ ਲੜਕੀ ਉਸ ਨੂੰ ਡੇਰਾ ਸੱਚਾ ਸੌਦਾ ਕਲੋਨੀ ਵਿੱਚ ਲੈ ਗਈ। ਜਿੱਥੇ ਰਣਜੀਤ ਕੁਮਾਰ ਨੇ ਆਪਣੇ ਡਰਾਈਵਰ ਨੂੰ ਗੱਡੀ ਵਿੱਚ ਬਿਠਾ ਦਿੱਤਾ। ਉਹ ਕਾਜਲ ਨਾਲ ਇਕ ਘਰ ਅੰਦਰ ਦਾਖਲ ਹੋਇਆ, ਜਿੱਥੇ ਪਹਿਲਾਂ ਤੋਂ ਹੀ ਬੈਡ ਰੱਖਿਆ ਹੋਇਆ ਸੀ। ਇਸ ਤੋਂ ਬਾਅਦ ਉਹ ਕੁਝ ਸਮੇਂ ਤੱਕ ਪਿਆਰ ਭਰੀਆ ਗੱਲਾਂ ਕਰਦੀ ਰਹੀ। ਇਹਨੇ ਵਿੱਚ ਹੀ ਉੱਥੇ ਦੋ ਹੋਰ ਮਹਿਲਾਵਾਂ ਅਤੇ ਦੋ ਨੌਜਵਾਨ ਆ ਗਏ।ਜਿਨਾਂ ਨੇ ਜ਼ਬਰਦਸਤੀ ਉਸਦੇ ਕੱਪੜੇ ਉਤਾਰ ਦਿੱਤੇ। ਉਸੇ ਵਕਤ ਉਸ ਲੜਕੀ ਨੇ ਵੀ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਦੋਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਰਣਜੀਤ ਕੁਮਾਰ ਨੇ ਆਰੋਪ ਲਗਾਇਆ ਕਿ ਨੌਜਵਾਨਾਂ ਨੇ ਉਸ ਨੂੰ ਥੱਪੜ ਮਾਰੇ ਅਤੇ ਉਸਦੀ ਜੇਬ ਵਿੱਚੋਂ 10 ਹਜਾਰ ਰੁਪਏ ਅਤੇ ਮੋਬਾਇਲ ਕੱਢ ਲਏ। ਇਸ ਤੋਂ ਬਾਅਦ ਉਹ ਉਸ ਨੂੰ ਬਲੈਕਮੇਲ ਕਰਨ ਲੱਗੇ ਅਤੇ 10 ਲੱਖ ਰੁਪਏ ਦੀ ਮੰਗ ਕੀਤੀ ਪ੍ਰੰਤੂ ਸੌਦਾ 3 ਲੱਖ ਵਿੱਚ ਤੈਅ ਹੋ ਗਿਆ। ਰਣਜੀਤ ਕੁਮਾਰ ਨੇ ਦੱਸਿਆ ਕਿ ਉਸੀ ਮੌਕੇ ਇੱਕ ਹੋਰ ਨੌਜਵਾਨ ਆਇਆ ਜਿਸ ਨੇ ਪੁਲਿਸ ਦੀ ਵਰਤੀ ਪਾਈ ਹੋਈ ਸੀ। ਜਿਸ ਨੇ ਉਸ ਨੂੰ ਧਮਕਾਉਂਦੇ ਹੋਏ ਕਿਹਾ ਕਿ ਇਹ ਲੋਕ ਜੋ ਕਹਿ ਰਹੇ ਹਨ ਉਹੀ ਕਰੋ ਨਹੀਂ ਤਾਂ ਅਸੀਂ ਤੇਰੀ ਵੀਡੀਓ ਨੂੰ ਵਾਇਰਲ ਕਰ ਦਵਾਂਗੇ ਅਤੇ ਤੇਰੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਜਾਵੇਗਾ। ਪੁਲਿਸ ਨੇ ਰਣਜੀਤ ਕੁਮਾਰ ਦੀ ਇਸ ਸ਼ਿਕਾਇਤ ਤੇ ਮਨਜੀਤ ਕੌਰ ਜਸਵੰਤ ਸਿੰਘ, ਕਾਜਲ ਸੁਮਨ ਦੇ ਨਾਲ ਦੋ ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਫਿਲਹਾਲ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ।