ਧਨੌਲਾ ਨੇੜੇ ਰਿਟਜ਼ ਕਾਰ ਪਲਟੀ, 4 ਜ਼ਖ਼ਮੀ; 8 ਮਿੰਟਾਂ ਵਿੱਚ ਮੌਕੇ ’ਤੇ ਪਹੁੰਚੀ SSF

20260927_133433.jpg

ਧਨੌਲਾ, 27 ਸਤੰਬਰ(ਰਾਕੇਸ਼ ਜੇਠੀ) : ਧਨੌਲਾ-ਕਾਲੇਕੇ ਰੋਡ ’ਤੇ ਸਕਤੀ ਪੈਲੇਸ ਨੇੜੇ ਇੱਕ ਰਿਟਜ਼ ਕਾਰ ਦੇ ਸੰਤੁਲਨ ਵਿਗੜਨ ਕਾਰਨ ਪਲਟ ਜਾਣ ਨਾਲ 4 ਵਿਅਕਤੀ ਜ਼ਖ਼ਮੀ ਹੋ ਗਏ। ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਪੱਤਰਕਾਰ ਨੂੰ ਦਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (SSF) ਨੇ ਤੁਰੰਤ ਕਾਰਵਾਈ ਕਰਦਿਆਂ ਮਹਿਜ਼ 8 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸੰਭਾਲ ਲਏ।
ਹਾਦਸਾ ਸਵੇਰੇ 10:21 ਵਜੇ ਵਾਪਰਿਆ। ਐਮ.ਡੀ.ਟੀ ਡਿਵਾਈਸ ਰਾਹੀਂ ਸੂਚਨਾ ਮਿਲਣ ਉਪਰੰਤ SSF ਰੂਟ ਨੰਬਰ 88307 ਦੀ ਟੀਮ 10:29 ਵਜੇ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਈ। ਟੀਮ ਨੇ ਮੌਕੇ ’ਤੇ ਸਥਿਤੀ ਨੂੰ ਸੰਭਾਲਦਿਆਂ ਜ਼ਖ਼ਮੀਆਂ ਦੀ ਮਦਦ ਕੀਤੀ।
ਹਾਦਸੇ ਵਿੱਚ ਜਮੀਲ ਖ਼ਾਨ, ਮੁਸਕਾਨ ਬੇਗਮ, ਰਵੀਨਾ ਬੇਗਮ ਅਤੇ ਬੱਚਾ ਇਬਰਾਹਿਮ ਖ਼ਾਨ ਵਾਸੀਆਨ ਕੋਟੜਾ ਜਿਲ੍ਹਾ ਮਾਨਸਾ ਜ਼ਖ਼ਮੀ ਹੋਏ। SSF ਟੀਮ ਦੀ ਮੌਜੂਦਗੀ ਵਿੱਚ ਦੋ ਔਰਤਾਂ ਨੂੰ ਪਬਲਿਕ ਵਾਹਨ ਦੀ ਮਦਦ ਨਾਲ ਸਿਵਲ ਹਸਪਤਾਲ ਧਨੌਲਾ ਪਹੁੰਚਾਇਆ ਗਿਆ। ਜਿਥੋਂ ਜਿਆਦਾ ਸੀਰੀਅਸ ਹੋਣ ਕਾਰਨ ਅੱਗੇ ਏਮਜ ਬਠਿੰਡਾ ਰੈਫਰ ਕੀਤਾ ਗਿਆ ਇਸ ਤੋਂ ਇਲਾਵਾ ਹਾਦਸਾਗ੍ਰਸਤ ਕਾਰ ਨੂੰ ਸੜਕ ਤੋਂ ਸਾਈਡ ’ਤੇ ਕਰਵਾਇਆ ਗਿਆ, ਜਿਸ ਨਾਲ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੀ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਮੌਕੇ ’ਤੇ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਰਮਨਦੀਪ ਸਿੰਘ, L/CT ਵੀਰਪਾਲ ਕੌਰ ਅਤੇ L/CT ਜਸ਼ਨਦੀਪ ਕੌਰ ਨੇ ਰਾਹਤ ਕਾਰਜਾਂ ਵਿੱਚ ਭੂਮਿਕਾ ਨਿਭਾਈ।
ਹਾਦਸੇ ਦੀ ਸੂਚਨਾ ਮਿਲਣ ਤੋਂ ਲੈ ਕੇ ਮੌਕੇ ’ਤੇ ਪਹੁੰਚਣ, ਜ਼ਖ਼ਮੀਆਂ ਦੀ ਮਦਦ ਕਰਨ ਅਤੇ ਹਾਦਸਾਗ੍ਰਸਤ ਵਾਹਨ ਨੂੰ ਸੜਕ ਤੋਂ ਹਟਵਾਉਣ ਤੱਕ SSF ਦੀ ਟੀਮ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਨੇ ਹਾਦਸੇ ਵਾਲੀ ਥਾਂ ’ਤੇ ਰਾਹਤ ਅਤੇ ਆਵਾਜਾਈ ਪ੍ਰਬੰਧ ਨੂੰ ਤੇਜ਼ੀ ਨਾਲ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ।

About The Author

You may have missed