ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਵਿਖੇ ਸਾਲਾਨਾ ਵਜੀਫ਼ਾ ਵੰਡ ਸਮਾਰੋਹ ਧੂਮ-ਧਾਮ ਨਾਲ ਆਯੋਜਿਤ

WhatsApp Image 2026-09-24 at 08.55.09

ਬਰਨਾਲਾ, 26 ਸਤੰਬਰ (ਰਾਕੇਸ਼ ਜੇਠੀ) : ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਬਰਨਾਲਾ ਵਿਖੇ ਅੱਜ ਸਾਲਾਨਾ ਵਜੀਫ਼ਾ ਵੰਡ ਸਮਾਰੋਹ ਦਾ ਆਯੋਜਨ ਸ੍ਰੀ ਸ੍ਰੀ 108 ਬਾਬਾ ਸ੍ਰੀ ਚੰਦ ਮਹਾਰਾਜ ਜੀ, ਸ੍ਰੀ 108 ਬਾਬਾ ਗੁਰਮੁੱਖ ਦਾਸ ਜੀ, ਅਤੇ ਬਾਬਾ ਸ੍ਰੀ ਨਰੈਣ ਦਾਸ ਜੀ ਡੇਰਾ ਦੀਵਾਨਿਆ ਹੰਡਿਆਇਆ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਉਤਸ਼ਾਹਪੂਰਵਕ ਮਾਹੌਲ ਵਿੱਚ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਅਤੇ ਵਜੀਫ਼ਾ ਰਾਸ਼ੀ ਤਕਸੀਮ ਕੀਤੀ ਗਈ।

ਇਸ ਮੌਕੇ ਡੇਰਾ ਦੀਵਾਨਾਂ ਦੇ ਮਹੰਤ ਨਿਰਮਲ ਦਾਸ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੰਦਿਆਂ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਅੱਵਲ ਆਏ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਨਾਮੀ ਰਾਸ਼ੀ ਵੰਡੀ ਗਈ ਹੈ। ਇਸ ਤਹਿਤ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 1500 ਰੁਪਏ ਨਕਦ ਰਾਸ਼ੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਨਾਮ ‘ਤੇ, ਦੂਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ 1000 ਰੁਪਏ ਮਹੰਤ ਸੁਖਮਿੰਦਰ ਦਾਸ ਜੀ ਦੇ ਨਾਮ ‘ਤੇ ਅਤੇ ਤੀਜਾ ਸਥਾਨ ਹਸਾਲ ਕਰਨ ਵਾਲਿਆਂ ਨੂੰ 500 ਰੁੁਪਏ ਮਾਤਾ ਸ੍ਰੀਮਤੀ ਕੁਲਦੀਪ ਕੌਰ ਸਿੱਧੂ ਦੇ ਨਾਮ ਉਪਰ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਜੀਫ਼ਾ ਰਾਸ਼ੀ ਵਜੋਂ ਤਕਸੀਮ ਕੀਤੇ ਗਏ।
ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਐਡਵੋਕੇਟ ਸ੍ਰ ਰਾਜਦੇਵ ਸਿੰਘ ਖ਼ਾਲਸਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਸੂਮ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਮਹੰਤ ਨਿਰਮਲ ਦਾਸ ਵਲੋਂ ਜੋ ਵਜੀਫ਼ਾ ਪ੍ਰਣਾਲੀ ਚਲਾਈ ਗਈ ਹੈ, ਉਹ ਬਹੁਤ ਹੀ ਸਲਾਘਾਯੋਗ ਅਤੇ ਵਧੀਆ ਉਪਰਾਲਾ ਹੈ। ਅਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਵਿੱਚ ਪੜ੍ਹਾਈ ਪ੍ਰਤੀ ਹੋਰ ਉਤਸ਼ਾਹ ਪੈਦਾ ਹੁੰਦਾ ਹੈ।
ਇਸ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਇਲਾਕੇ ਦੀਆਂ ਕਈ ਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ, ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਸਵਰਨਜੀਤ ਸਿੰਘ ਟੋਨੀ ਮਹੰਤ, ਉਦਯੋਗਪਤੀ ਹਰਵਿੰਦਰ ਸਿੰਘ ਰਾਜੀ ਥਿੰਦ, ਕੁਲਵੀਰ ਸਿੰਘ ਸਿੱਧੂ ਠਾਕੁਰ, ਮਾਤਾ ਹਰਜੀਤ ਕੌਰ ਸਿੱਧੂ, ਕਰਨੀਤ ਕੌਰ, ਵਰੰਟ ਅਫ਼ਸਰ ਅਤੇ ਉੱਘੇ ਸਮਾਜ ਸੇਵੀ ਸਮਸ਼ੇਰ ਸਿੰਘ ਸੇਖੋਂ, ਕਰਮਜੀਤ ਬਬਲੀ ਲੋਚਮ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਬਿੱਕਰ ਸਿੰਘ ਮੰਡੇਰ, ਰਾਜਵੀਰ ਸਿੰਘ ਧਨੌਲਾ, ਐਡਵੋਕੇਟ ਨਵਤੇਜ ਸਿੰਘ, ਜਗਦੇਵ ਸਿੰਘ, ਸੋਨੀ ਭੰਗਾਲ, ਡਾ: ਬਿੰਦਰ ਚੀਮਾਂ, ਪ੍ਰੀਤ ਹਮੀਰਗੜ੍ਹ, ਭਾਕਿਯੂ ਉਗਰਾਹਾਂ ਦੇ ਮੀਤ ਪ੍ਰਧਾਨ ਵੀਰ ਸਿੰਘ ਸੂਚ, ਭਾਕਿਯੂ ਦੇ ਜਿਲ੍ਹਾ ਖਜਾਨਚੀ ਭਗਤੁ ਸਿੰਘ ਛੰਨਾਂ, ਪਿਆਰਾ ਸਿੰਘ, ਰਾਜ ਸਿੰਘ, ਨਿਰਮਲ ਸ਼ਰਮਾਂ ਧਨੌਲਾ, ਰੱਬੀ ਸੰਧੂ ਅਤੇ ਮਨਵੀਰ ਸੰਧੂ ਸ਼ਾਮਲ ਸਨ।
ਇਸ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਅਮਰਜੀਤ ਕੌਰ ਰਾਹੀਂ, ਗੁਰਮੀਤ ਕੌਰ, ਮਨਜੀਤ ਕੌਰ, ਨਤ੍ਰਿਕਾ ਦੇਵੀ, ਵੀਰਪਾਲ ਕੌਰ, ਜਸ਼ਨਪ੍ਰੀਤ ਕੌਰ ਸਮੇਤ ਸਮੁੱਚਾ ਸਟਾਫ਼, ਸਮੂਹ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਅਖ਼ੀਰ ਵਿੱਚ ਸਕੂਲ ਪ੍ਰਬੰਧਕਾਂ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

About The Author

You may have missed