ਆਯੂਸ਼ ਵਿਭਾਗ ਵੱਲੋਂ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਦਾ ਆਯੋਜਨ

PrimekhabarPunjab Camp

ਖੁੱਡੀ ਖੁਰਦ, 07ਸਿਤੰਬਰ(ਰਾਕੇਸ਼ ਜੇਠੀ)- ਕਮਿਸ਼ਨਰ ਆਯੂਸ਼ ਕੁਮਾਰ ਰਾਹੁਲ ਜੀ ਦੇ ਦਿਸ਼ਾ-ਨਿਰਦੇਸ਼ਾਂ, ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਜੀ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ. ਰਾਜੀਵ ਜਿੰਦੀਆਂ ਜੀ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਬਰਨਾਲਾ ਡਾ. ਅਮਨ ਕੌਸ਼ਲ ਜੀ ਦੀ ਯੋਗ ਅਗਵਾਈ ਅਧੀਨ, ਭਗਤ ਰਵਿਦਾਸ ਜੀ ਭਵਨ, ਧਰਮਸ਼ਾਲਾ ਖੁੱਡੀ ਖੁਰਦ ਵਿਖੇ ਆਯੂਸ਼ ਵਿਭਾਗ ਵੱਲੋਂ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ।

ਇਸ ਕੈਂਪ ਦਾ ਉਦਘਾਟਨ ਸ. ਸੁਖਵੀਰ ਸਿੰਘ ਬੱਗਾ ਜੀ, ਮੈਂਬਰ ਟਰੇਡ ਕਮਿਸ਼ਨ ਹਲਕਾ ਭਦੌੜ, ਅਤੇ ਸਮੂਹ ਪੰਚਾਇਤ ਮੈਂਬਰ ਖੁੱਡੀ ਖੁਰਦ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

🩺 ਕੈਂਪ ਦੌਰਾਨ:
• ਆਯੁਰਵੈਦਿਕ ਵਿਭਾਗ ਵੱਲੋਂ 362 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ।
• ਹੋਮਿਓਪੈਥੀ ਵਿਭਾਗ ਵੱਲੋਂ 342 ਮਰੀਜ਼ਾਂ ਦੀ ਜਾਂਚ ਕੀਤੀ ਗਈ।
• ਮਰੀਜ਼ਾਂ ਨੂੰ ਮੁਫ਼ਤ ਸਿਹਤ ਸਲਾਹ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

ਆਯੁਰਵੈਦਿਕ ਵਿਭਾਗ ਵੱਲੋਂ ਡਾ. ਅਮਨਦੀਪ ਸਿੰਘ, ਨੋਡਲ ਅਫਸਰ ਨੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਡਾ. ਸ਼ੀਤੂ ਢੀਂਗਰਾ, ਏ.ਐਮ.ਓ. ਅਤੇ ਡਾ. ਰਾਕੇਸ਼ ਕੁਮਾਰ, ਏ.ਐਮ.ਓ. ਖੁੱਡੀ ਖੁਰਦ ਨੇ ਮਰੀਜ਼ਾਂ ਦੀ ਜਾਂਚ ਕੀਤੀ। ਉਪਵੈਦ ਲਲਿਤ ਕੁਮਾਰ ਅਤੇ ਗੁਰਸ਼ਿੰਗਾਰ ਸਿੰਘ ਵੱਲੋਂ ਮੁਫ਼ਤ ਦਵਾਈਆਂ ਵੰਡੀਆਂ ਗਈਆਂ।

ਹੋਮਿਓਪੈਥੀ ਵਿਭਾਗ ਵੱਲੋਂ ਡਾ. ਮਨਪ੍ਰੀਤ ਸਿੰਘ ਮਾਨ ਅਤੇ ਡਾ. ਅਨੁਪਮ ਰੁਪਾਲ, ਐਚ.ਐਮ.ਓ. ਨੇ ਮਰੀਜ਼ਾਂ ਦਾ ਨਿਰੀਖਣ ਕੀਤਾ, ਜਦਕਿ ਹੋਮਿਓਪੈਥੀ ਡਿਸਪੈਂਸਰ ਗੁਰਚਰਨ ਸਿੰਘ ਔਲਖ ਅਤੇ ਗੁਰਚਰਨ ਸਿੰਘ ਬਰਨਾਲਾ ਵੱਲੋਂ ਦਵਾਈਆਂ ਵੰਡੀਆਂ ਗਈਆਂ।

ਇਸ ਮੌਕੇ ਕੈਂਪ ਵਿੱਚ ਪਹੁੰਚੇ ਸਮੂਹ ਪਤਵੰਤੇ ਸੱਜਣਾਂ ਅਤੇ ਮਰੀਜ਼ਾਂ ਨੇ ਸਰਕਾਰ ਅਤੇ ਆਯੂਸ਼ ਵਿਭਾਗ ਦੇ ਇਸ ਜਨਹਿੱਤਕਾਰੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਇਸ ਤਰ੍ਹਾਂ ਦੇ ਕੈਂਪ ਲਗਾਉਣ ਦੀ ਅਪੀਲ ਕੀਤੀ।

ਇਸ ਮੌਕੇ ਕੁਲਦੀਪ ਸਿੰਘ ਯੋਗਾ ਟ੍ਰੇਨਰ, ਸੰਦੀਪ ਕੌਰ ਪਾਰਟ ਟਾਈਮ ਅਤੇ ਭਗਤ ਰਵਿਦਾਸ ਕਲੱਬ ਖੁੱਡੀ ਖੁਰਦ ਵੱਲੋਂ ਕੈਂਪ ਦੌਰਾਨ ਪੂਰਨ ਸਹਿਯੋਗ ਦਿੱਤਾ ਗਿਆ।

About The Author