ਵੱਧ ਰਹੀ ਗਰਮੀ ਵਿੱਚ ਰਾਹਗੀਰਾਂ ਲਈ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ

ਹੰਡਿਆਇਆ,30ਮਈ(ਰਾਕੇਸ਼ ਜੇਠੀ)- ਇਨਸਾਨੀਅਤ ਅਤੇ ਸੇਵਾ ਭਾਵਨਾ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦਿਆਂ ਪਿੰਡ ਸੈਦੋਪਤੀ ਹੰਡਿਆਇਆ ਦੇ ਵਸਨੀਕਾਂ ਵੱਲੋਂ ਵੱਧ ਰਹੀ ਗਰਮੀ ਅਤੇ ਤਪਦੀ ਧੁੱਪ ਤੋਂ ਰਾਹਤ ਦੇਣ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਨੇਕ ਉਪਰਾਲੇ ਦੀ ਇਲਾਕੇ ਭਰ ਵਿੱਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਾਰਾ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਆਮ ਲੋਕਾਂ, ਮਜ਼ਦੂਰਾਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਪਿਆਸੇ ਲੋਕਾਂ ਨੂੰ ਠੰਢਾ ਮਿੱਠਾ ਜਲ ਪਿਲਾਉਣਾ ਸਭ ਤੋਂ ਵੱਡੀ ਸੇਵਾ ਹੈ। ਛਬੀਲ ਦੌਰਾਨ ਸੈਂਕੜਿਆਂ ਰਾਹਗੀਰਾਂ, ਵਾਹਨ ਚਾਲਕਾਂ ਅਤੇ ਸਥਾਨਕ ਲੋਕਾਂ ਨੇ ਠੰਢੇ ਮਿੱਠੇ ਜਲ ਦਾ ਪ੍ਰਸ਼ਾਦ ਛਕਿਆ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
ਸੇਵਾਦਾਰਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਸੇਵਾ, ਸਿਮਰਨ ਅਤੇ ਪਰਉਪਕਾਰ ਦੀ ਧਰਤੀ ਹੈ, ਜਿੱਥੇ ਲੋਕ ਹਰ ਮੌਸਮ ਵਿੱਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਮੌਸਮ ਵਿੱਚ ਹਰ ਸਮਰੱਥ ਵਿਅਕਤੀ ਨੂੰ ਅਜਿਹੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਸਾਹਿਬਜੋਤ ਸਿੰਘ, ਆਕਾਸ਼ਦੀਪ ਸਿੰਘ, ਰਣਵੀਰ ਸਿੰਘ, ਹਰਵਿੰਦਰ ਸਿੰਘ, ਹਿਤੇਸ਼ ਸਿੰਘ, ਮਨਰੀਤ ਕੌਰ, ਮਨਵੀਰ ਕੌਰ, ਜੈਸੀਮਨ ਕੌਰ, ਗੁਰੀ ਸਿੰਘ, ਸੁਖਦੀਪ ਕੌਰ, ਜੱਸੂ ਕੌਰ, ਮਨਕੀਰਤ ਕੌਰ, ਹਰਪਿੰਦਰ ਕੌਰ, ਜਸਨੀਤ ਕੌਰ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਵਿਸਾਖਾ ਸਿੰਘ, ਨਾਇਬ ਸਿੰਘ, ਜਸਕਰਨ ਸਿੰਘ, ਜਗਦੇਵ ਸਿੰਘ ਤੇ ਪ੍ਰਗਟ ਸਿੰਘ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ
ਛਬੀਲ ਦੌਰਾਨ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਨੌਜਵਾਨਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ ਅਤੇ ਸੇਵਾ ਕਾਰਜ ਵਿੱਚ ਹਿੱਸਾ ਪਾਇਆ। ਸਮਾਗਮ ਦੌਰਾਨ ਸਾਰਾ ਮਾਹੌਲ ਸੇਵਾ ਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਭਰਪੂਰ ਰਿਹਾ।
