ਜਨਗਣਨਾ 2027 ਤਹਿਤ ਸ਼ਾਨਦਾਰ ਕੰਮ ਕਰਨ ਵਾਲਿਆਂ ਦਾ ਸਨਮਾਨ, ਬਾਕੀਆਂ ਨੂੰ ਜਲਦੀ ਕੰਮ ਮੁਕੰਮਲ ਕਰਨ ਦੀ ਅਪੀਲ

IMG-20260523-WA0003.jpg

ਬਰਨਾਲਾ, 22 ਮਈ(ਰਾਕੇਸ਼ ਜੇਠੀ)— ਜਨਗਣਨਾ 2027 ਦੇ ਤਹਿਤ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਅੱਜ ਮਾਣਯੋਗ ਡਿਪਟੀ ਕਮਿਸ਼ਨਰ Harpreet Singh ਅਤੇ ਚਾਰਜ ਅਫਸਰ ਕਮ ਕਾਰਜ ਸਾਧਕ ਅਫਸਰ Harpreet Singh ਵੱਲੋਂ ਸਲਾਂਘਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੈਂਸਸ ਕਲਰਕ Gurdeep Singh ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਨਮਾਨ ਉਨ੍ਹਾਂ ਕਰਮਚਾਰੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਨੇ ਹਾਊਸ ਲਿਸਟਿੰਗ ਦਾ ਕੰਮ ਸਭ ਤੋਂ ਪਹਿਲਾਂ ਅਤੇ ਬਹੁਤ ਹੀ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਨਗਰ ਪੰਚਾਇਤ ਹੰਡਿਆਇਆ ਵਿੱਚ ਜਨਗਣਨਾ 2027 ਦੇ ਤਹਿਤ ਕੁੱਲ 26 ਬਲਾਕ ਹਾਊਸ ਲਿਸਟਿੰਗ ਲਈ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਬਲਾਕਾਂ ਦਾ ਕੰਮ ਸਫਲਤਾਪੂਰਵਕ ਮੁਕੰਮਲ ਹੋ ਚੁੱਕਿਆ ਹੈ।
ਇਸ ਮੌਕੇ ਚਾਰਜ ਅਫਸਰ Harpreet Singh ਵੱਲੋਂ ਬਾਕੀ ਰਹਿੰਦੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਵੀ ਆਪਣਾ ਕੰਮ ਜਲਦੀ ਅਤੇ ਇਮਾਨਦਾਰੀ ਨਾਲ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਨਮਾਨਿਤ ਸੁਪਰਵਾਈਜ਼ਰ:
ਤਲਵਿੰਦਰ ਸਿੰਘ, ਜੋਤੀ ਫੁਟੇਲਾ, ਕਿਰਨ ਜੋਸ਼ੀ
ਸਨਮਾਨਿਤ ਗਿਣਤੀਕਾਰ:
ਵੰਦਨਾ, ਸਵਾਤੀ, ਗੁਰਪ੍ਰੀਤ ਕੌਰ
ਇਹ ਸਨਮਾਨ ਸਮਾਰੋਹ ਨਾ ਸਿਰਫ਼ ਕਰਮਚਾਰੀਆਂ ਲਈ ਉਤਸ਼ਾਹ ਦਾ ਸਰੋਤ ਬਣਿਆ, ਸਗੋਂ ਹੋਰਾਂ ਲਈ ਵੀ ਪ੍ਰੇਰਣਾ ਬਣ ਕੇ ਸਾਹਮਣੇ ਆਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮੇਂ ਸਿਰ ਅਤੇ ਪੂਰੀ ਲਗਨ ਨਾਲ ਨਿਭਾਉਣ।

About The Author

You may have missed