ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਕਰਵਾਇਆ ਸਲਾਨਾ ਇਨਾਮ ਵੰਡ ਸਮਾਰੋਹ

PrimekhabarPunjab LBS

ਬਰਨਾਲਾ -13 ਅਪ੍ਰੈਲ(ਰਾਕੇਸ਼ ਜੇਠੀ) -ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਜਿਸ ਵਿੱਚ ਪਾਰਲੀਮੈਂਟ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਉਹਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾਕਟਰ ਸੁਸ਼ੀਲ ਬਾਲਾ ਨੇ ਉਹਨਾਂ ਦੇ ਰਾਜਨੀਤਿਕ ਜੀਵਨ ਤੇ ਉਹਨਾਂ ਦੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸ. ਗੁਰਮੀਤ ਸਿੰਘ ਮੀਤ ਹੇਅਰ ਨੂੰ ਵਿਦਿਆਰਥੀਆਂ ਲਈ ਪ੍ਰੇਰਣਾਮਈ ਸ਼ਖਸ਼ੀਅਤ ਵਜੋਂ ਸਲਾਹਿਆ, ਤੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ ਜਿਸ ਵਿੱਚ ਵਿਦਿਆਰਥੀਆਂ ਦੀਆਂ ਅਕਾਦਮੀ ਸੱਭਿਆਚਾਰ ਤੇ ਖੇਡ ਖੇਤਰ ਤੋਂ ਇਲਾਵਾ ਐਨਐਸਐਸ, ਐਨਸੀਸੀ ਤੇ ਜੋਨਲ ਯੂਥ ਫੈਸਟੀਵਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਕੇਵਲ ਕ੍ਰਿਸ਼ਨ ਜਿੰਦਲ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਉਨਾਂ ਨੂੰ ਕਾਲਜ ਦੀਆਂ ਵਿਭਿੰਨ ਉਪਲਬਧੀਆਂ ਤੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਇਨਾਮ ਵੰਡ ਸਮਾਰੋਹ ਵਿੱਚ 250 ਤੋਂ ਵੱਧ ਵਿਦਿਆਰਥੀਆਂ ਨੂੰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਇਨਾਮ ਦਿੱਤੇ ਜਿਨਾਂ ਨੇ ਅਕਾਦਮਿਕ ਪੁਜ਼ੀਸ਼ਨਾਂ ਤੋਂ ਇਲਾਵਾ ਹੋਰ ਸਹਿਜ ਸੱਭਿਆਚਾਰਕ ਗਤੀਵਿਧੀਆਂ ਐਨਸੀਸੀ, ਐਨਐਸਐਸ, ਰੈਡ ਰਿਬਨ ਕਲੱਬ ਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਸਨ। ਜੇਤੂ ਵਿਦਿਆਰਥੀਆਂ ਨੂੰ ਸੋਨੇ ਦੇ ਤਮਗੇ ਵੀ ਦਿੱਤੇ ਗਏ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਬੀ ਵਾਕ ਫੈਸ਼ਨ ਡਿਜ਼ਾਇਨਿੰਗ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ, ਬੀਬੀਏ ਵਿੱਚੋਂ ਅਵਲ ਯੋਗੀਤਾ ਗੋਇਲ ਤੇ ਐਮਐਸਸੀ ਆਈਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਚੰਦਰੀਕਾ ਨੂੰ ਸੋਨੇ ਦੇ ਤਮਗੇ ਪ੍ਰਧਾਨ ਕੀਤੇ ਗਏ। ਇਸ ਤੋਂ ਇਲਾਵਾ ਐਨਸੀਸੀ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ ਐਨਸੀਸੀ ਵਿੱਚ ਵਿਸ਼ੇਸ਼ ਪ੍ਰਾਪਤੀ ਲਈ ਸਨਮਾਨਿਆ ਗਿਆ।ਕਾਲਜ ਵਿਖੇ 25 ਵਰਿਆਂ ਤੋਂ ਵੱਧ ਸੇਵਾ ਕਾਲ ਨਿਭਾਉਣ ਲਈ ਡਾਕਟਰ ਸੁਸ਼ੀਲ ਬਾਲਾ ਕਾਰਜਕਾਰੀ ਪ੍ਰਿੰਸੀਪਲ,ਪ੍ਰੋਫੈਸਰ ਅਰਚਨਾ, ਪ੍ਰੋਫੈਸਰ ਹਰਜਿੰਦਰ ਕੌਰ, ਡਾਕਟਰ ਜਸਵਿੰਦਰ ਕੌਰ, ਸ੍ਰੀ ਕ੍ਰਿਸ਼ਨ ਕੁਮਾਰ ਆਫਿਸ ਸੁਪਰਡੈਂਟ, ਸ਼੍ਰੀ ਕਮਲਦੀਪ, ਸ਼੍ਰੀ ਲਾਲ ਚੰਦ,ਸ੍ਰੀ ਦੀਪਕ ਕੁਮਾਰ, ਸ੍ਰੀ ਵਿਜੈ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਕੇਵਲ ਜਿੰਦਲ, ਉਪ ਪ੍ਰਧਾਨ ਸ਼੍ਰੀ ਪ੍ਰਦੀਪ ਗੋਇਲ, ਸ਼੍ਰੀ ਰਾਮ ਕੁਮਾਰ ਸੋਬਤੀ,ਡਾਕਟਰ ਸੀਏ ਪ੍ਰਦੀਪ ਗੋਇਲ ਵਿੱਤੀ ਸੈਕਟਰੀ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਚਿੰਨ ਭੇਂਟ ਕੀਤਾ ਗਿਆ।ਉਨਾਂ ਦੇ ਨਾਲ ਸ਼੍ਰੀ ਹਸਨਪ੍ਰੀਤ ਭਾਰਦਵਾਜ, ਸ੍ਰੀ ਮੋਹਿਤ ਗਰਗ District President Youth ਅਗਰਵਾਲ ਸਭਾ, ਸ੍ਰੀ ਰਾਮ ਤੀਰਥ ਮੰਨਾ, ਸ਼੍ਰੀ ਇਸ਼ਵਿੰਦਰ ਸਿੰਘ ਜੰਡੂ, ਸ੍ਰੀ ਸ਼ੀਤਲ,ਸ੍ਰੀ ਰਾਜੀਵ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਸ਼੍ਰੀ ਸੰਜੀਵ ਸ਼ੋਰੀ ਜੀ,ਸ਼੍ਰੀ ਪ੍ਰਹਿਲਾਦ ਮੈਨਨ ਜੀ, ਸ਼੍ਰੀ ਸੁਖਮਹਿੰਦਰ ਸੰਧੂ ਜੀ, ਸ਼੍ਰੀ ਸਤੀਸ਼ ਸਿੰਧਵਾਨੀ ਜੀ,ਆਰੀਆ ਸਮਾਜ ਬਰਨਾਲਾ ਦੇ ਉੱਪ ਪ੍ਰਧਾਨ ਸ਼੍ਰੀ ਪਰਮਜੀਤ ਭਾਰਦਵਾਜ ਮੁਖ ਰੂਪ ਵਿੱਚ ਹਾਜ਼ਰ ਸਨ।

ਕਾਲਜ ਦੀ ਵਿਦਿਆਰਥਣ ਦਾਮਨੀ ਦਾ ਜਿਸ ਨੇ ਐਲ.ਐਲ.ਬੀ ਦੀ ਪ੍ਰੀਖਿਆ ਵਿੱਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਸਖਤ ਮਿਹਨਤ ਹੀ ਭਵਿੱਖ ਵਿੱਚ ਸਫਲਤਾ ਨਿਰਧਾਰਿਤ ਕਰਦੀ ਹੈ ਉਹਨਾਂ ਨੇ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਤੇ ਜ਼ੋਰ ਦਿੱਤਾ ਤੇ ਆਪਣੇ ਜੀਵਨ ਦੀ ਉਦੇਸ਼ ਦੀ ਪ੍ਰਾਪਤੀ ਲਈ ਨਿਰੰਤਰ ਸਾਧਨਾ ਕਰਨ ਦੀ ਪ੍ਰੇਰਨਾ ਦਿੱਤੀ।ਮੰਚ ਸੰਚਾਲਨ ਡਾਕਟਰ ਜਸਵਿੰਦਰ ਕੌਰ ਤੇ ਡਾਕਟਰ ਵੀਰਪਾਲ ਕੌਰ ਨੇ ਬਾਖੂਬੀ ਕੀਤਾ।

About The Author