ਸਰਬਹਿਤਕਾਰੀ ਸਕੂਲ ਦਾ ਅੱਠਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

PrimekhabarPunjab Sarvhitkari

ਬਰਨਾਲਾ- 13ਅਪ੍ਰੈਲ (ਰਾਕੇਸ਼ ਜੇਠੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ ਹਾਲ ਹੀ 8ਵੀਂ ਦੇ ਨਤੀਜਿਆਂ ਵਿੱਚ ਲਾਲਾ ਬਾਬੂ ਰਾਮ ਸਰਬ ਹਿਤਕਾਰੀ ਵਿੱਦਿਆ ਮੰਦਰ ਹੰਡਿਆਇਆ (ਬਰਨਾਲਾ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੇ 8ਵੀਂ ਜਮਾਤ ਦੇ ਸਾਰੇ ਵਿਦਿਆਰਥੀ ਸਫਲ ਰਹੇ ਹਨ, ਜਿਸ ਨਾਲ ਸਕੂਲ ਦਾ ਨਤੀਜਾ 100% ਰਿਹਾ ਹੈ।

ਇਸ ਪ੍ਰੀਖਿਆ ਵਿੱਚ ਮੋਨਿਕਾ ਪੁੱਤਰੀ ਦੀਪ ਚੰਦ ਅਤੇ ਨਵਪ੍ਰੀਤ ਪੁੱਤਰੀ ਗੁਰਤੇਜ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸੋਨਕਸ਼ੀ ਪੁੱਤਰੀ ਨਿਤਿਆਨੰਦ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਲਕਸ਼ ਪੁੱਤਰ ਰਿੰਕੂ ਕੁਮਾਰ ਅਤੇ ਕਾਜਲ ਪੁੱਤਰੀ ਹੀਰਾ ਲਾਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋ ਇਲਾਵਾ ਮਨਜੋਤ ਅਤੇ ਦਲਜੀਤ ਨੇ ਵੀ ਵਧੀਆ ਅੰਕ ਹਾਸਿਲ ਕੀਤੇ।

ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਸ਼ਮਾ ਕੋਟੀਆ, ਸਮੂਹ ਸਟਾਫ ਅਤੇ ਮਾਪਿਆਂ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਸ਼ਮਾ ਕੋਟੀਆ ਨੇ ਦੱਸਿਆ ਕਿ ਇਹ ਨਤੀਜੇ ਅਧਿਆਪਕਾਂ ਦੀ ਲਗਨ, ਵਿਦਿਆਰਥੀਆਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ।

ਅੰਤ ਵਿੱਚ, ਸਕੂਲ ਪ੍ਰਿੰਸੀਪਲ ਨੇ ਸਭ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਅਤੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਹੋਰਨਾਂ ਤੋ ਇਲਾਵਾ ਰੇਨੂ ਸ਼ਰਮਾ, ਗੀਤਾ ਸ਼ਰਮਾ, ਸ਼ੈਲੀ ਚੋਪੜਾ, ਮਨਜੀਤ, ਨੀਲਮ ਅਤੇ ਪਰਮਜੀਤ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

About The Author