“ ਰਮਾਇਣ ਜੀ ਦਾ ਪਾਠ ਤੇ ਅਟੁੱਟ ਭੰਡਾਰੇ ਨਾਲ ਮਨਾਇਆ ਜਾਵੇਗਾ ਸ਼੍ਰੀ ਪਰਸ਼ੂਰਾਮ ਜਨਮ ਉਤਸਵ ”

PrimekhabarPunjab Parshuram Ji

ਹੰਡਿਆਇਆ-13 ਅਪ੍ਰੈਲ(ਰਾਕੇਸ਼ ਜੇਠੀ)- ਹੰਡਿਆਇਆ ਵਿਖੇ ਬ੍ਰਾਹਮਣ ਸਭਾ ਦੀ ਇਕ ਮਹੱਤਵਪੂਰਨ ਮੀਟਿੰਗ ਪ੍ਰਧਾਨ ਮਨਸ਼ਾ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਸੰਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ।
ਸਭਾ ਵੱਲੋਂ ਫੈਸਲਾ ਕੀਤਾ ਗਿਆ ਕਿ ਇਸ ਪਵਿੱਤਰ ਅਵਸਰ ਨੂੰ ਸਮਰਪਿਤ ਰਾਮਾਇਣ ਜੀ ਦਾ ਪਾਠ 18 ਅਪ੍ਰੈਲ 2026 ਨੂੰ ਆਰੰਭ ਕੀਤਾ ਜਾਵੇਗਾ, ਜਿਸਦਾ ਭੋਗ 19 ਅਪ੍ਰੈਲ 2026 ਨੂੰ ਸਾਂਤੀ ਹਾਲ ਵਿੱਚ ਸ਼ਰਧਾ ਨਾਲ ਪਾਇਆ ਜਾਵੇਗਾ। ਇਸ ਮੌਕੇ ਉਪਰੰਤ ਭਗਤਜਨਾਂ ਲਈ ਅਟੁੱਟ ਭੰਡਾਰੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਮੀਟਿੰਗ ਦੌਰਾਨ ਸਭਾ ਦੇ ਮੈਂਬਰਾਂ ਨੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਰਧਾਰਤ ਕੀਤੀਆਂ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਯਸ਼ਪਾਲ ਜੋਸ਼ੀ, ਅਮਰਜੀਤ ਗੌੜ, ਸਿਸਪਾਲ ਲਾਡੀ, ਮੁਨੀਸ਼ ਭਾਰਗਵ, ਪਿਰਤਪਾਲ ਗੌੜ, ਲਖਵੀਰ ਲੱਕੀ, ਚਰਨਜੀਤ ਸ਼ਰਮਾ ਅਤੇ ਸੇਵਕ ਸ਼ਰਮਾ ਆਦਿ ਮੈਂਬਰ ਹਾਜ਼ਰ ਰਹੇ।
ਸਭਾ ਵੱਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣਾ ਯੋਗਦਾਨ ਪਾਉਣ ਅਤੇ ਭਗਵਾਨ ਪਰਸ਼ੂਰਾਮ ਜੀ ਦੀ ਕਿਰਪਾ ਦੇ ਪਾਤਰ ਬਣਨ।

About The Author

You may have missed