U-16 ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਟੂਰਨਾਮੈਂਟ 2026-27 ਵਿੱਚ ਬਰਨਾਲਾ ਦੀ ਸ਼ਾਨਦਾਰ ਜਿੱਤ

PrimekhabarPunjab Trident

ਬਰਨਾਲਾ – 10 ਅਪ੍ਰੈਲ (ਰਾਕੇਸ਼ ਜੇਠੀ)- ਬਰਨਾਲਾ ਦੀ ਟੀਮ ਨੇ U-16 ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਟੂਰਨਾਮੈਂਟ 2026-27 ਦੇ ਪਹਿਲੇ ਦੋ ਦਿਨਾਂ ਦੇ ਮੈਚ ਵਿੱਚ ਮਾਨਸਾ ਨੂੰ ਇਕ ਪਾਰੀ ਅਤੇ 9 ਰਨਾਂ ਨਾਲ ਹਰਾਕੇ ਟੂਰਨਾਮੈਂਟ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ।

ਪਹਿਲੇ ਦਿਨ ਮਾਨਸਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 144 ਰਨ ਬਣਾਏ ਅਤੇ ਆਊਟ ਹੋ ਗਈ। ਬਰਨਾਲਾ ਦੇ ਗੇਂਦਬਾਜ਼ ਹਰਮਨਜੀਤ ਸਿੰਘ ਅਤੇ ਅਕਸ਼ਿਤ ਕੌਸ਼ਲ ਨੇ ਵਧੀਆ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਹਾਸਲ ਕੀਤੀਆਂ।

ਇਸਦੇ ਜਵਾਬ ਵਿੱਚ ਬਰਨਾਲਾ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 261 ਰਨ ਬਣਾਕੇ ਪਾਰੀ ਘੋਸ਼ਿਤ ਕਰ ਦਿੱਤੀ। ਬਰਨਾਲਾ ਵੱਲੋਂ ਉਭਰਦੇ ਸਿਤਾਰੇ ਨਵਜੋਤ ਸਿੰਘ ਨੇ ਸ਼ਾਨਦਾਰ 100 ਰਨਾਂ ਦੀ ਪਾਰੀ ਖੇਡੀ, ਜਦਕਿ ਗੁਰਜੋਤ ਸਿੰਘ ਸਿੱਧੂ ਨੇ ਮਹੱਤਵਪੂਰਨ 66 ਰਨ ਬਣਾਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।

ਦੂਜੀ ਪਾਰੀ ਵਿੱਚ ਮਾਨਸਾ ਦੀ ਟੀਮ ਬਰਨਾਲਾ ਦੇ ਤੇਜ਼ ਗੇਂਦਬਾਜ਼ ਸ਼ੌਰਿਆ ਪ੍ਰਤਾਪ ਰਾਣਾ ਦੀ ਤੇਜ਼ ਗੇਂਦਬਾਜ਼ੀ ਅਤੇ ਵੰਸ਼ ਸ਼ਰਮਾ ਦੀ ਗੂਗਲੀ ਦੇ ਸਾਹਮਣੇ ਟਿਕ ਨਹੀਂ ਸਕੀ ਅਤੇ ਸਿਰਫ਼ 108 ਰਨਾਂ ‘ਤੇ ਢਹਿ ਗਈ। ਸ਼ੌਰਿਆ ਪ੍ਰਤਾਪ ਰਾਣਾ ਨੇ 5 ਵਿਕਟਾਂ ਲਈਆਂ ਜਦਕਿ ਵੰਸ਼ ਸ਼ਰਮਾ ਨੂੰ 4 ਵਿਕਟਾਂ ਮਿਲੀਆਂ।

ਇਸ ਜਿੱਤ ‘ਤੇ DCAB ਬਰਨਾਲਾ ਦੇ ਪ੍ਰਧਾਨ ਸ਼੍ਰੀ ਵਿਵੇਕ ਸਿੰਧਵਾਨੀ ਜੀ, ਸਕੱਤਰ ਸ਼੍ਰੀ ਰੁਪਿੰਦਰ ਗੁਪਤਾ ਜੀ, ਖਜਾਂਚੀ ਸ਼੍ਰੀ ਸੰਜੇ ਗਰਗ ਜੀ, ਮੈਂਬਰ ਸ਼੍ਰੀ ਅੱਚਰ ਸਿੰਘ ਚੌਹਾਨ ਜੀ ਨੇ ਪੂਰੀ ਟੀਮ ਅਤੇ ਮੈਨੇਜਮੈਂਟ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਅਗਲੇ ਮੈਚਾਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਲਈ ਹੋਰ ਮਿਹਨਤ ਕਰਨ ਦੀ ਸਲਾਹ ਦਿੱਤੀ।

About The Author