ਮਿਊਸੀਪਲ ਮੁਲਾਜ਼ਮ ਕਨਵੈਨਸ਼ਨ ਦੌਰਾਨ ਹੋਈ ਸੁਬਾ ਪੱਧਰੀ ਚੋਣ

ਹੰਡਿਆਇਆ,7 ਅਪ੍ਰੈਲ2026(ਰਾਕੇਸ਼ ਜੇਠੀ)- ਹੰਡਿਆਇਆ ਵਿਖੇ ਮਿਊਸੀਪਲ ਮੁਲਾਜ਼ਮਾਂ ਦੀ ਇਕ ਮਹੱਤਵਪੂਰਨ ਸੁਬਾ ਪੱਧਰੀ ਕਨਵੈਨਸ਼ਨ ਜਨਕ ਰਾਜ ਮਾਨਸਾ ਸੂਬਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਸਫਲਤਾਪੂਰਵਕ ਆਯੋਜਿਤ ਕੀਤੀ ਗਈ, ਜਿਸ ਦੌਰਾਨ ਸੂਬਾ ਚੋਣਾਂ ਦੀ ਪ੍ਰਕਿਰਿਆ ਵੀ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋਈ। ਇਸ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਮੌਜੂਦਾ ਅਤੇ ਰਿਟਾਇਰਡ ਮਿਊਸੀਪਲ ਮੁਲਾਜ਼ਮਾਂ ਨੇ ਭਾਗ ਲਿਆ ਅਤੇ ਆਪਣੇ ਹੱਕਾਂ ਤੇ ਮੰਗਾਂ ਸਬੰਧੀ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਬੋਲਦਿਆਂ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ ਨੇ ਮੰਗਾਂ ਪ੍ਰਤੀ ਸਰਕਾਰ ਦੇ ਰਵਈਏ ਦੀ ਸਖਤ ਨਿਖੇਦੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਪੁਰਾਣੀ ਪੈਨਸ਼ਨ ਲਾਗੂ ਨਾ ਕੀਤੀ ਗਈ, DA ਦੀਆਂ ਕਿਸ਼ਤਾਂ ਸਮੇਤ ਬਕਾਇਆ ਨਾ ਦਿੱਤਾ ਗਿਆ, ਮੁਲਾਜ਼ਮਾਂ ਦਾ ਪੀਐਫ ਜਮਾ ਨਾ ਕਰਵਾਇਆ ਗਿਆ ਅਤੇ ਰਿਟਾਇਰ ਹੋਣ ਤੇ ਬਣਦਾ ਪੂਰਾ ਪੂਰਾ ਬਕਾਇਆ ਇੱਕੋ ਸਮੇਂ ਦੇਣਾ ਸ਼ੁਰੂ ਨਾ ਕੀਤਾ ਗਿਆ, ਮੈਡੀਕਲ ਭੱਤਾ ਅਤੇ ਐਲਟੀਸੀ ਨੂੰ ਪੈਨਸ਼ਨ ਨਾਲ ਜੋੜ ਕੇ ਭੇਜਣਾ ਸ਼ੁਰੂ ਨਾ ਕੀਤਾ ਗਿਆ ਤਾਂ ਮਿਊਨਸੀਪਲ ਮੁਲਾਜ਼ਮ ਸੰਘਰਸ਼ ਸ਼ੁਰੂ ਕਰਨ ਤੋਂ ਗਰੇਜ ਨਹੀਂ ਕਰਨਗੇ। ਇੱਥੋਂ ਤੱਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਆਪਦਾ ਰੋਸ ਜਾਹਿਰ ਕਰਦੇ ਹੋਏ ਸਰਕਾਰ ਦਾ ਡਟਵਾਂ ਵਿਰੋਧ ਕਰਨਗੇ।
ਇਸ ਕਨਵੈਨਸ਼ਨ ਵਿੱਚ ਕਈ ਅਹਿਮ ਆਗੂ ਹਾਜ਼ਰ ਰਹੇ ਜਿਨ੍ਹਾਂ ਵਿੱਚ ਨਾਇਬ ਸਿੰਘ ਹੰਡਿਆਇਆ, ਰਣਜੀਤ ਸਿੰਘ ਬਠਿੰਡਾ, ਪਰਮਜੀਤ ਸਿੰਘ ਬਾਘਾ ਪੁਰਾਣਾ, ਟੇਕ ਚੰਦ ਮਲੋਟ, ਗੋਬਿੰਦ ਸਿੰਘ, ਤਾਰਾ ਸਿੰਘ ਗੁਰਾਇਆ, ਸਤਨਾਮ ਸਿੰਘ ਸਰਕੇਟ, ਚੰਦਨ ਸਿੰਘ ਨੇਗੀ ਖੰਨਾ, ਅਨੇਕ ਕੁਮਾਰ ਕੁਰਾਲੀ, ਮੰਗਤ ਰਾਮ ਅਬੋਹਰ, ਰਾਜਕੁਮਾਰ ਫਾਜਲਿਕਾ, ਅਸ਼ੋਕ ਕੁਮਾਰ ਬਾਠ, ਤਰਨ ਕੁਮਾਰ ਗਿੱਦੜਬਾਹਾ, ਰਜਿੰਦਰ ਨੰਦਾ ਮੋਗਾ, ਨਰੇਸ਼ ਕੁਮਾਰ ਗੜਸ਼ੰਕਰ, ਯੂਨੀਅਨ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਤੋਂ ਇਲਾਵਾ ਪੰਜਾਬ ਮਿਊਸੀਪਲ ਵਰਕਸ ਯੂਨੀਅਨ ਦੇ ਸੂਬਾ ਪ੍ਰਧਾਨ ਅਕਸ਼ਦੀਪ ਸਿੰਘ ਜੀਰਾ ਅਤੇ ਸੂਬਾ ਸਕੱਤਰ ਟੇਕ ਚੰਦ ਮਲੋਟ ਨੇ ਵੀ ਸੰਬੋਧਨ ਕੀਤਾ।

ਕਨਵੈਨਸ਼ਨ ਦੌਰਾਨ ਸੂਬਾ ਚੋਣਾਂ ਕਰਵਾਈਆਂ ਗਈਆਂ, ਜਿਸ ਵਿੱਚ ਨਵੀਂ ਟੀਮ ਦੀ ਚੋਣ ਕੀਤੀ ਗਈ। ਮੁਲਾਜ਼ਮਾਂ ਵੱਲੋਂ ਆਪਣੇ ਹੱਕਾਂ ਦੀ ਰੱਖਿਆ ਅਤੇ ਭਵਿੱਖ ਵਿੱਚ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਇਕਜੁੱਟਤਾ ਦਾ ਸੰਦੇਸ਼ ਦਿੱਤਾ ਗਿਆ।ਵਕਤਾਵਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੁਲਾਜ਼ਮਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇਕਜੁੱਟ ਹੋ ਕੇ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ।
ਅਖੀਰ ਵਿੱਚ ਪੰਜਾਬ ਰਿਟਾਇਰਡ ਮਿਊਸੀਪਲ ਵਰਕ ਯੂਨੀਅਨ ਦੀ ਚੋਣ ਵਿੱਚ ਜਨਕ ਰਾਜ ਅਕਸਾ ਸੂਬਾ ਚੇਅਰਮੈਨ, ਰਵਿੰਦਰ ਚੀਮਾ ਬਠਿੰਡਾ ਸੂਬਾ ਪ੍ਰਧਾਨ, ਪੰਜਾਬ ਮਿਊਸੀਪਲ ਵਰਕਸ ਯੂਨੀਅਨ ਦੀ ਚੋਣ ਵਿੱਚ ਅਮਨਦੀਪ ਸਿੰਘ ਜੀਰਾ ਸੂਬਾ ਚੇਅਰਮੈਨ ਅਤੇ ਟੇਕ ਚੰਦ ਮਲੋਟ ਸੂਬਾ ਪ੍ਰਧਾਨ ਚੁਣੇ ਗਏ। ਕਨਵੈਕਸਨ ਦੌਰਾਨ ਖਾਣੇ ਦਾ ਪ੍ਰਬੰਧ ਨਾਇਬ ਸਿੰਘ ਹੰਡਿਆਇਆ ਦੀ ਅਗਵਾਈ ਵਿੱਚ ਹੰਡਿਆਇਆ ਦੀ ਮਿਊਨਸੀਪਲ ਵਰਕਰ ਯੂਨੀਅਨ ਵੱਲੋਂ ਕੀਤਾ ਗਿਆ।
