ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਤਪਾ ਦਰਾਜ ਮੁਹਾਲੀ ਵਾਲਿਆਂ ਦੀ ਯਾਦ ਵਿਚ ਬਾਬਾ ਮਹਿੰਦਰ ਸਿੰਘ ਬਰਨਾਲਾ ਵੱਲੋਂ 21ਵਾਂ ਸਮਾਗਮ ਕਰਵਾਇਆ ਗਿਆ

ਬਰਨਾਲਾ-9 ਮਾਰਚ-(ਰਾਕੇਸ਼ ਜੇਠੀ)- ਬੀਤੇ ਦਿਨੀ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਤਪਾ ਦਰਾਜ ਮੋਹਾਲੀ ਵਾਲਿਆਂ ਦੀ 21ਵੀਂ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ ਬਾਬਾ ਮਹਿੰਦਰ ਸਿੰਘ ਬਰਨਾਲਾ ਵਾਲਿਆਂ ਦੀ ਅਗਵਾਈ ਵਿੱਚ 7/3/2026 ਨੂੰ 21ਵਾਂ ਸਲਾਨਾ ਸਮਾਗਮ ਕਰਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਪ੍ਰਕਾਸ ਕਰਵਾਏ ਗਏ ਅਤੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਂਪੁਰਸ਼ਾਂ ਵੱਲੋਂ ਗੁਰਮਤਿ ਵਿਚਾਰਾ ਕੀਤੀਆਂ ਗਈਆਂ, ਇਸ ਮੌਕੇ ਸਾਧੂ ਸੰਪਰਦਾਏ ਦੇ ਮੁੱਖੀ ਸੰਤ ਬਾਬਾ ਰਣਜੀਤ ਸਿੰਘ ਮੋਹਾਲੀ ਵਾਲਿਆਂ ਨੇ ਨਾਮ ਬਾਣੀ ਨਾਲ ਜੋੜਿਆ ਉਪਰੰਤ ਬਾਬਾ ਭਰਭੂਰ ਸਿੰਘ ਸੇਖਾ ਜਲੂਰ, ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ, ਬਾਬਾ ਪਰਮਜੀਤ ਸਿੰਘ, ਬਾਬਾ ਸੁਖਵਿੰਦਰ ਸਿੰਘ ,ਬਾਬਾ ਮਨਦੀਪ ਸਿੰਘ ਵਾਲੀਆਂ ਵਾਲੇ, ਬਾਬਾ ਸ਼ਰਨਜੀਤ ਸਿੰਘ, ਬਾਬਾ ਗੁਰਜੰਟ ਸਿੰਘ, ਬਾਬਾ ਜਸ਼ਨਪ੍ਰੀਤ ਸਿੰਘ ਜੀ ,ਬਾਬਾ ਮਨਦੀਪ ਸਿੰਘ ਜੀ, ਬਾਬਾ ਬਾਬਾ ਜਸਵਿੰਦਰ ਸਿੰਘ ਟਿੱਬੇ ਵਾਲੇ ,ਬਾਬਾ ਜਸਵੀਰ ਸਿੰਘ, ਬਾਬਾ ਮਨਪ੍ਰੀਤ ਸਿੰਘ ,ਬਾਬਾ ਦਾਰਾ ਸਿੰਘ ਧੂਲੀਆਂ, ਬਾਬਾ ਗੁਲਾਬ ਦਾਸ ,ਬਾਬਾ ਡਿੰਪਲ ਸਿੰਘ ਜੀ ,ਬਾਬਾ ਜੁਗਰਾਜ ਦਾਸ ਹਿੰਮਤਪੁਰਾ , ਸੰਤ ਬਾਬਾ ਰਾਜਵਰਿੰਦਰ ਸਿੰਘ ਟਿੱਬਾ ਵਾਲਿਆਂ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਗੁਰਮੀਤ ਸਿੰਘ ਮੀਤ ਹੇਅਰ, ਐਮਪੀ ਸੰਗਰੂਰ , ਕੁਲਦੀਪ ਸਿੰਘ ਕਾਲਾ ਢਿੱਲੋ ਵਿਧਾਇਕ ਬਰਨਾਲਾ,ਡਾਕਟਰ ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਬੀਐਸਪੀ , ਸਰਦਾਰ ਨਿਰਮਲ ਸਿੰਘ ਨਿੰਮਾ ਸਾਬਕਾ MLA, ਲੈਕਚਰਾਰ ਅਮਰਜੀਤ ਸਿੰਘ ਸੂਬਾ ਜਨਰਲ ਸਕੱਤਰ ਬੀਐਸਪੀ, ਚੇਅਰਮੈਨ ਗੁਰਜੀਤ ਸਿੰਘ ਖੁੱਡੀ, ਕਰਮਜੀਤ ਸਿੰਘ ਹਰੀਗੜ ਸੁਪਰਡੈਂਟ ਐਸਐਸਪੀ ਬਰਨਾਲਾ, ਰੁਪਿੰਦਰ ਸਿੰਘ ਸੀਤਲ ਮੈਂਬਰ ਐਸਸੀ ਕਮਿਸ਼ਨ ਬਰਨਾਲਾ ,ਪ੍ਰਧਾਨ ਕਰਨੈਲ ਸਿੰਘ, ਪ੍ਰਧਾਨ ਗੁਲਾਬ ਸਿੰਘ, ਪ੍ਰਧਾਨ ਗੁਰਮੇਲ ਸਿੰਘ ਮੌੜ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਰਨਾਲਾ, ਪ੍ਰਧਾਨ ਮਾਸਟਰ ਭੁਪਿੰਦਰ ਸਿੰਘ ਢਿੱਲੋਂ ,ਕ੍ਰਿਸ਼ਨ ਸਿੰਘ ਸੰਘੇੜਾ ਪੱਤਰਕਾਰ ,ਭਾਈ ਕੁਲਵੰਤ ਸਿੰਘ ਰਾਜੀ ਪ੍ਰਧਾਨ ਭਾਈ ਹਰਬਖਸ਼ੀਸ ਸਿੰਘ ਗੋਨੀ ਐਮਸੀ ,ਪ੍ਰਧਾਨ ਪ੍ਰਗਟ ਸਿੰਘ ,ਪ੍ਰਧਾਨ ਅਵਤਾਰ ਸਿੰਘ ਖੁੱਡੀ, ਪ੍ਰਧਾਨ ਦੇਬੀ ਸਿੰਘ ਨੇ ਵੀ ਹਾਜ਼ਰੀ ਲਗਾਈ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਜੱਸੀ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
