ਅੰਤਰਰਾਜੀ ਐਕਸਪੋਜ਼ਰ ਵਿਜ਼ਿਟ ਤਹਿਤ ਮੈਰਿਟੋਰੀਅਸ ਵਿਦਿਆਰਥੀਆਂ ਦਾ 6 ਦਿਨਾਂ ਸ਼ਿਖਿਆਤਮਕ ਦੌਰਾ ਜੈਪੁਰ (ਰਾਜਸਥਾਨ) ਲਈ ਰਵਾਨਾ

ਬਰਨਾਲਾ-17ਫ਼ਰਵਰੀ(ਰਾਕੇਸ਼ ਜੇਠੀ)- ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੌਧਪੁਰ (ਜ਼ਿਲ੍ਹਾ ਬਰਨਾਲਾ) ਵੱਲੋਂ ਮੈਰਿਟੋਰੀਅਸ ਵਿਦਿਆਰਥੀਆਂ ਲਈ ਅੰਤਰਰਾਜੀ ਐਕਸਪੋਜ਼ਰ ਵਿਜ਼ਿਟ ਤਹਿਤ 6 ਦਿਨਾਂ ਸ਼ਿਖਿਆਤਮਕ ਦੌਰੇ ਦਾ ਆਯੋਜਨ ਕੀਤਾ ਗਿਆ। ਇਸ ਤਹਿਤ 50 ਵਿਦਿਆਰਥੀ ਜੈਪੁਰ, ਰਾਜਸਥਾਨ ਲਈ ਰਵਾਨਾ ਹੋਏ।
ਇਸ ਦੌਰੇ ਦੌਰਾਨ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਨੀਲ ਕੁਮਾਰ, ਸ਼੍ਰੀਮਤੀ ਲਲਿਤਾ ਮਿੱਤਲ, ਅਮਰਿੰਦਰ ਕੌਰ ਅਤੇ ਲੈਕਚਰਾਰ ਯੁਵਰਾਜ ਵਿਦਿਆਰਥੀਆਂ ਦੇ ਨਾਲ ਰਹਿਣਗੇ।
ਰਵਾਨਗੀ ਮੌਕੇ ਪ੍ਰਿੰਸੀਪਲ ਸ਼੍ਰੀ ਅਨੀਲ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅੰਤਰਰਾਜੀ ਦੌਰੇ ਵਿਦਿਆਰਥੀਆਂ ਨੂੰ ਹੋਰ ਰਾਜਾਂ ਦੀ ਸੱਭਿਆਚਾਰ, ਇਤਿਹਾਸ ਅਤੇ ਸ਼ਿੱਖਿਆ ਪ੍ਰਣਾਲੀ ਨਾਲ ਜਾਣੂ ਕਰਵਾਉਂਦੇ ਹਨ, ਜਿਸ ਨਾਲ ਉਨ੍ਹਾਂ ਦੇ ਗਿਆਨ ਅਤੇ ਵਿਅਕਤਿਤਵ ਦਾ ਸਮੂਹਿਕ ਵਿਕਾਸ ਹੁੰਦਾ ਹੈ।
ਉਨ੍ਹਾਂ ਹੋਰ ਕਿਹਾ ਕਿ ਇਸ ਤਰ੍ਹਾਂ ਦੇ ਸ਼ਿਖਿਆਤਮਕ ਦੌਰੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਸ਼ਾਲ ਸੋਚ ਵੱਲ ਪ੍ਰੇਰਿਤ ਕਰਦੇ ਹਨ। ਸਕੂਲ ਪ੍ਰਬੰਧਕ ਕਮੇਟੀ ਅਤੇ ਮਾਪਿਆਂ ਵੱਲੋਂ ਵੀ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ।
ਇਹ ਦੌਰਾ ਵਿਦਿਆਰਥੀਆਂ ਲਈ ਇੱਕ ਯਾਦਗਾਰ ਅਤੇ ਸਿਖਲਾਈ ਭਰਪੂਰ ਅਨੁਭਵ ਸਾਬਤ ਹੋਵੇਗਾ।
