ਪੰਜਾਬ ਦੀ ਕਿਸਾਨੀ ਨਾਲ ਜੁੜੀਆਂ ਫਸਲਾਂ ’ਤੇ ਭਾਰਤ ਸਰਕਾਰ ਵਲੋਂ ਅਮਰੀਕਾ ਨੂੰ ਕੋਈ ਛੂਟ ਨਹੀਂ ਦਿੱਤੀ : ਸੰਦੀਪ ਜੇਠੀ

PRime punjab

ਬਰਨਾਲਾ, 14 ਫਰਵਰੀ (ਰਾਕੇਸ਼ ਜੇਠੀ):ਭਾਰਤੀ ਜਨਤਾ ਪਾਰਟੀ ਦੇ ਯੂਥ ਆਗੂ ਸੰਦੀਪ ਜੇਠੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਪੰਜਾਬ ਦੀਆਂ ਫਸਲਾਂ ’ਤੇ ਅਮਰੀਕਾ ਨੂੰ ਛੂਟ ਦਿੱਤੀ ਹੈ, ਜੋ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਣਕ, ਚਾਵਲ, ਮੱਕੀ, ਬਾਜਰਾ, ਜੌ, ਸੋਆਬੀਨ, ਕਪਾਹ, ਛੋਲੇ, ਮੂੰਗੀ ਆਦਿ ਫਸਲਾਂ ’ਤੇ ਭਾਰਤ ਵਲੋਂ ਅਮਰੀਕਾ ਨੂੰ ਕੋਈ ਟੈਰਿਫ ਛੂਟ ਨਹੀਂ ਦਿੱਤੀ ਗਈ ਹੈ। ਇਸੇ ਤਰ੍ਹਾਂ ਪਿਆਜ਼, ਆਲੂ, ਮਟਰ, ਭਿੰਡੀ, ਖੀਰਾ, ਕੱਦੂ, ਤੋਰੀ, ਮਿਰਚ ਆਦਿ ਸਬਜ਼ੀਆਂ ਤੇ ਪ੍ਰੋਸੈਸਡ ਸਬਜ਼ੀਆਂ ਨੂੰ ਭਾਰਤ ਆਯਾਤ ਕਰਨ ਦੀ ਕੋਈ ਛੂਟ ਨਹੀਂ ਦਿੱਤੀ ਗਈ। ਇਸਦੇ ਉਲਟ ਇਹ ਸਾਰੀਆਂ ਸਬਜ਼ੀਆਂ 0 ਫੀਸਦੀ ਟੈਰਿਫ ’ਤੇ ਅਮਰੀਕਾ ਭੇਜੀਆਂ ਜਾ ਸਕਣਗੀਆਂ। ਡੇਅਰੀ ਉਤਪਾਦਾਂ ’ਚ ਦੁੱਧ, ਪਨੀਰ, ਮੱਖਣ, ਘਿਉ, ਸੁੱਕਾ ਦੁੱਧ ਆਦਿ ਲਈ ਵੀ ਭਾਰਤ ਵਲੋਂ ਅਮਰੀਕਾ ਨੂੰ ਕੋਈ ਛੂਟ ਨਹੀਂ ਦਿੱਤੀ ਗਈ। ਪਰ ਇਹ ਉਤਪਾਦ 0 ਫੀਸਦੀ ਟੈਰਿਫ ’ਤੇ ਅਮਰੀਕਾ ਨੂੰ ਨਿਰਯਾਤ ਕੀਤੇ ਜਾ ਸਕਣਗੇ। ਇਸੇ ਤਰ੍ਹਾਂ ਮਸਾਲਿਆਂ (ਕਾਲੀ ਮਿਰਚ, ਲੌਂਗ, ਇਲਾਇਚੀ, ਧਨੀਆ, ਜੀਰਾ, ਹਲਦੀ, ਅਦਰਕ, ਸੌਂਫ, ਮੈਥੀ, ਸਰੋਂ ਆਦਿ) ਤੇ ਫਲ (ਅੰਬ, ਕੇਲਾ, ਸੇਬ, ਅੰਗੂਰ, ਨਿੰਬੂ, ਸੰਤਰਾ, ਅਨਾਨਾਸ, ਨਾਰੀਅਲ ਆਦਿ) ’ਤੇ ਵੀ ਭਾਰਤ ਵਲੋਂ ਕੋਈ ਛੂਟ ਨਹੀਂ ਦਿੱਤੀ ਗਈ। ਕੁਝ ਚੀਜ਼ਾਂ ਲਈ ਸਿਰਫ਼ ਕੋਟਾ ਨਿਰਧਾਰਤ ਕੀਤਾ ਗਿਆ ਹੈ। ਜਿਵੇਂ ਪਸ਼ੂਆਂ ਦੀ ਖੁਰਾਕ, ਸੇਬ, ਬਦਾਮ ਤੇ ਸੋਆਬੀਨ ਤੇਲ। ਇਹ ਆਈਟਮ ਪਹਿਲਾਂ ਹੀ ਵੱਡੀ ਮਾਤਰਾ ’ਚ ਭਾਰਤ ਆ ਰਹੀਆਂ ਹਨ, ਜਿਨ੍ਹਾਂ ’ਚੋਂ ਥੋੜ੍ਹਾ ਹਿੱਸਾ ਅਮਰੀਕਾ ਤੋਂ ਲੈਣ ਲਈ ਨਿਰਧਾਰਤ ਕੀਤਾ ਗਿਆ ਹੈ। ਸੰਦੀਪ ਜੇਠੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਕਿਸਾਨਾਂ ਦੀ ਪੈਦਾਵਾਰ 0 ਫਸਿਦੀ ਟੈਰਿਫ ’ਤੇ ਅਮਰੀਕਾ ਭੇਜੀ ਜਾ ਸਕੇਗੀ। ਜਿਸ ਨਾਲ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਨਾਲ ਜੁੜੇ ਉਦਯੋਗ, ਕਪਾਹ ਤੇ ਕਪੜਾ ਉਦਯੋਗ, ਲੈਦਰ ਉਦਯੋਗ, ਖਿਡੌਣੇ, ਮਸ਼ੀਨਰੀ ਪੁਰਜੇ ਤੇ ਘਰੇਲੂ ਵਰਤੋਂ ਵਾਲੀਆਂ ਵਸਤਾਂ ਦਾ ਨਿਰਯਾਤ ਵੀ ਵਧੇਗਾ। ਚੀਨ ’ਤੇ 35 ਫਸਿਦੀ, ਵਿਆਤਨਾਮ ’ਤੇ 20 ਫਸਿਦੀ ਤੇ ਬੰਗਲਾਦੇਸ਼ ’ਤੇ 20 ਫੀਸਦੀ ਟੈਰਿਫ ਦੇ ਮੁਕਾਬਲੇ ਭਾਰਤ ’ਤੇ ਸਿਰਫ਼ 18 ਫੀਸਦੀ ਟੈਰਿਫ ਹੈ। ਜੋ ਭਾਰਤ ਲਈ ਵੱਡਾ ਫਾਇਦਾ ਹੈ।

About The Author

You may have missed