ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਬਰਨਾਲਾ ਵਿਖੇ ਜਿਲਾ ਪੱਧਰੀ ਕਨਵੈਨਸ਼ਨ 21 ਫਰਵਰੀ ਨੂੰ

PrimekhabarPunjab Medical

ਡਾ. ਕੁਲਵੰਤ ਰਾਏ ਪੰਡੋਰੀ ਜੀ ਦੀ ਯਾਦ ਨੂੰ ਸਮਰਪਿਤ ਹੋਵੇਗੀ ਕਨਵੈਨਸਨ

ਬਰਨਾਲਾ, 12 ਫਰਵਰੀ (ਰਾਕੇਸ਼ ਜੇਠੀ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਜੱਗਾ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਤਰਕਸੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸੂਬਾ ਕਮੇਟੀ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਲੜੀਵਾਰ ਕਨਵੈਨਸਨਾਂ ਦੀ ਰੋਸ਼ਨੀ ਵਿੱਚ ਜਿਲਾ ਪੱਧਰੀ ਕਨਵੈਨਸਨ ਮਿਤੀ 21 ਫਰਵਰੀ 2026 ਦਿਨ ਸ਼ਨੀਵਾਰ ਨੂੰ ਤਰਕਸੀਲ ਭਵਨ ਬਰਨਾਲਾ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਈ ਜਾਵੇਗੀ। ਇਹ ਕਨਵੈਨਸਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਾਬਾ ਬੋਹੜ ਸਵਰਗਵਾਸੀ ਡਾ. ਕੁਲਵੰਤ ਰਾਏ ਪੰਡੋਰੀ ਜੀ ਦੀ ਯਾਦ ਨੂੰ ਸਮਰਪਿਤ ਹੋਵੇਗੀ ਜਿਸ ਵਿੱਚ ਜਿਲਾ ਬਰਨਾਲਾ ਨਾਲ ਸਬੰਧਤ ਮੈਡੀਕਲ ਪ੍ਰੈਕਟੀਸ਼ਨਰਜ ਵੱਡੀ ਗਿਣਤੀ ਵਿੱਚ ਸਾਮਿਲ ਹੋਣਗੇ ਅਤੇ ਸੂਬਾ ਕਮੇਟੀ ਦੇ ਆਗੂ ਉਚੇਚੇ ਤੌਰ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਪਹੁੰਚਣਗੇ ।
ਮੀਟਿੰਗ ਵਿੱਚ ਕਨਵੈਨਸ਼ਨ ਸਬੰਧੀ ਹਰ ਤਰਾਂ ਦੇ ਪ੍ਰਬੰਧਾਂ ਲਈ ਰੂਪ ਰੇਖਾ ਉਲੀਕੀ ਗਈ ਹੈ ਅਤੇ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਕਿ ਇਸ ਕਨਵੈਨਸ਼ਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਜਥੇਬੰਦੀ ਦੇ ਸਾਰੇ ਸਾਥੀਆਂ ਨੂੰ ਤਾਕੀਦ ਕੀਤੀ ਗਈ ਕਿ ਵੱਧ ਤੋਂ ਵੱਧ ਸਾਥੀਆਂ ਨੇ ਜਥੇਬੰਦੀ ਦੇ ਬੈਜ ਲਗਾ ਕੇ ਕਨਵੈਨਸ਼ਨ ਵਿੱਚ ਸਮੇਂ ਸਿਰ ਸਾਮਿਲ ਹੋਣਾ ਹੈ।
ਮੀਟਿੰਗ ਤੋਂ ਉਪਰੰਤ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਵੱਲੋਂ ਸੈਂਟਰ ਸਰਕਾਰ ਦੇ ਲੋਕ ਮਾਰੂ ਫ਼ੈਸਲਿਆਂ ਖਿਲਾਫ ਕੀਤੀਆਂ ਜਾ ਰਹੀਆਂ ਦੇਸ ਵਿਆਪੀ ਰੈਲੀਆਂ ਦੇ ਹਿੱਸੇ ਵਜੋਂ ਜੋ ਬਰਨਾਲਾ ਦੇ ਬਾਲਮੀਕ ਚੌਕ ਵਿਖੇ ਰੈਲੀ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਰੈਲੀ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਡਾ. ਜੱਗਾ ਸਿੰਘ ਮੌੜ ਜੀ ਨੇ ਕਿਹਾ ਕਿ ਅੱਜ ਸਾਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਏਕੇ ਨਾਲ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਅਤੇ ਲੋਕ ਵਿਰੋਧੀ ਬਿਲ ਜਿਵੇਂ ਕਿ ਬਿਜਲੀ ਬਿੱਲ 2025 ,ਬੀਜ ਸੋਧ ਬਿਲ ਹੋਵੇ ਜਾਂ ਮਨਰੇਗਾ ਕਾਨੂੰਨ ਨੂੰ ਸੋਧ ਕਰਕੇ ਬਣਾਇਆ “ਜੀ ਰਾਮ ਜੀ” ਹੋਵੇ ਅਤੇ ਅਮਰੀਕਾ ਨਾਲ ਹੋਏ ਲੋਕ ਵਿਰੋਧੀ ਮੁਕਤ ਵਪਾਰ ਸਮਝੌਤਾ ਆਦਿ ਦਾ ਡਟਵਾਂ ਜਵਾਬ ਦੇ ਸਕੀਏ, ਉਹਨਾਂ ਨੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਵਿਸਵਾਸ ਦਿਵਾਇਆ ਕਿ ਸਾਡੀ ਜਥੇਬੰਦੀ ਜਿਥੇ ਵੀ ਜ਼ਰੂਰਤ ਹੋਵੇਗੀ ਤੁਹਾਡੇ ਮੋਢੇ ਨਾਲ ਮੋਢਾ ਲਗਾ ਕੇ ਖੜੇਗੀ।
ਇਸ ਮੀਟਿੰਗ ਵਿੱਚ ਜ਼ਿਲਾ ਸਕੱਤਰ ਡਾ. ਅਮਰਜੀਤ ਸਿੰਘ ਕਾਲਸਾਂ, ਸੂਬਾ ਜੁਆਇੰਟ ਸਕੱਤਰ ਡਾ. ਰਣਜੀਤ ਸਿੰਘ ਸੋਹੀ, ਬਲਾਕ ਪ੍ਰਧਾਨ ਡਾ. ਮੋਹਨ ਲਾਲ ਜਲੂਰ, ਬਲਾਕ ਪ੍ਰਧਾਨ ਡਾ. ਬਿੱਕਰ ਸਿੰਘ ਸਹਿਣਾ, ਜਿਲਾ ਖ਼ਜ਼ਾਨਚੀ ਡਾ. ਜਗਰੂਪ ਸਿੰਘ ਬੜੈਚ, ਡਾ.ਬਾਰੂ ਖਾਨ ਮਹਿਲਕਲਾਂ, ਜ਼ਿਲਾ ਪ੍ਰੈਸ ਸਕੱਤਰ ਡਾ. ਦਵਿੰਦਰ ਕੁਮਾਰ ਬਰਨਾਲਾ ਸਾਮਿਲ ਹੋਏ।

About The Author

You may have missed