ਕਿਸਮਤ ਬਦਲਣ ਵਾਲੀ ਹੈ ਮਕਰ ਸੰਕ੍ਰਾਂਤੀ-2026! ਸੂਰਯਾ ਤੇ ਪਿੱਤਰ ਦੋਸ਼ ਦੂਰ ਕਰਨ ਲਈ ਕਰੋ ਇਹ ਛੋਟੇ ਜਿਹੇ ਕੰਮ: ਪੰਡਿਤ ਰਾਮ ਸ਼ਰਮਾ

PrimekhabarPunjab Ram Sharma

ਬਰਨਾਲਾ- 02ਜਨਵਰੀ(ਰਾਕੇਸ਼ ਜੇਠੀ)- ਹਿੰਦੂ ਧਰਮ ’ਚ ਮਕਰ ਸੰਕ੍ਰਾਂਤੀ ਦਾ ਵਿਸ਼ੇਸ਼ ਅਧਿਆਤਮਿਕ ਮਹੱਤਵ ਹੈ। ਇਹ ਤਿਉਹਾਰ ਉਦੋਂ ਮਨਾਇਆ ਜਾਂਦਾ ਹੈ। ਜਦੋਂ ਸੂਰਜ ਦੇਵਤਾ ਧਨੁ ਰਾਸ਼ੀ ਨੂੰ ਛੱਡ ਕੇ ਆਪਣੇ ਪੁੱਤਰ ਸ਼ਨੀ ਦੀ ਰਾਸ਼ੀ ਮਕਰ ’ਚ ਪ੍ਰਵੇਸ਼ ਕਰਦੇ ਹਨ। ਇਹ ਜਾਣਕਾਰੀ ਬਰਨਾਲਾ ਦੇ ਮਸ਼ਹੂਰ ਜੋਤਿਸ਼ੀ ਲਾਲ ਕਿਤਾਬ ਦੇ ਮਾਹਿਰ ਪੰਡਿਤ ਰਾਮ ਕੁਮਾਰ ਸ਼ਰਮਾ ਨੇ ਸਾਂਝੀ ਕਰਦਿਆਂ ਦੱਸਿਆ ਕਿ ਸਾਲ-2026 ਦੀ ਮਕਰ ਸੰਕ੍ਰਾਂਤੀ ਨਾ ਸਿਰਫ਼ ਰੁੱਤ ਬਦਲਣ ਦਾ ਸੰਕੇਤ ਹੈ। ਸਗੋਂ ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਹ ਸੂਰਯਾ ਦੋਸ਼ ਤੇ ਪਿੱਤਰ ਦੋਸ਼ ਨੂੰ ਸ਼ਾਂਤ ਕਰਨ ਦਾ ਇਕ ਬਹੁਤ ਹੀ ਦੁਰਲੱਭ ਤੇ ਸ਼ੁਭ ਮੌਕਾ ਵੀ ਹੈ। ਇਸ ਦਿਨ ਕੀਤੇ ਗਏ ਇਸ਼ਨਾਨ, ਦਾਨ ਤੇ ਤਰਪਣ ਨਾਲ ਜੀਵਨ ਦੀਆਂ ਕਈ ਰੁਕਾਵਟਾਂ ਦੂਰ ਹੁੰਦੀਆਂ ਹਨ। ਪੰਡਿਤ ਸ਼ਰਮਾ ਨੇ ਦੱਸਿਆ ਕਿ ਜੋਤਿਸ਼ ਗਣਨਾ ਅਨੁਸਾਰ ਸਾਲ 2026 ’ਚ ਮਕਰ ਸੰਕ੍ਰਾਂਤੀ 14 ਜਨਵਰੀ ਨੂੰ ਹੈ। ਸੂਰਯਾ ਦਾ ਪ੍ਰਵੇਸ਼ ਦੁਪਹਿਰ 3:13 ਵਜੇ (ਧਨੁ ਤੋਂ ਮਕਰ ਰਾਸ਼ੀ ’ਚ), ਇਸ਼ਨਾਨ-ਦਾਨ ਦਾ ਸ਼ੁਭ ਸਮਾਂ ਦੁਪਹਿਰ 3:13 ਵਜੇ ਤੋਂ ਸ਼ਾਮ 5:45 ਵਜੇ ਤੱਕ ਹੈ।
—ਸੂਰਯਾ ਦੋਸ਼ ਸ਼ਾਂਤੀ ਦੇ ਉਪਾਅ
ਪੰਡਿਤ ਰਾਮ ਕੁਮਾਰ ਸ਼ਰਮਾ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਕੁੰਡਲੀ ’ਚ ਸੂਰਯਾ ਕਮਜ਼ੋਰ ਹੈ ਜਾਂ ਮਾਣ-ਸਨਮਾਨ ’ਚ ਕਮੀ ਮਹਿਸੂਸ ਹੁੰਦੀ ਹੈ। ਉਨ੍ਹਾਂ ਨੂੰ ਤਾਂਬੇ ਦੇ ਲੋਟੇ ਨਾਲ ਅਰਘ ਸਵੇਰੇ ਇਸ਼ਨਾਨ ਤੋਂ ਬਾਅਦ ਤਾਂਬੇ ਦੇ ਬਰਤਨ ਨਾਲ ਸੂਰਜ ਨੂੰ ਜਲ ਚੜ੍ਹਾਓ। ਜਲ ’ਚ ਗੁੜ ਤੇ ਲਾਲ ਚੰਦਨ ਮਿਲਾਉਣਾ ਜ਼ਰੂਰੀ ਹੈ, ਕਿਉਂਕਿ ਇਹ ਸੂਰਜ ਦੇਵਤਾ ਨੂੰ ਬਹੁਤ ਪਿਆਰਾ ਹੈ। ਜਲ ਚੜ੍ਹਾਉਂਦੇ ਸਮੇਂ “ਓਮ ਹ੍ਰਾਂ ਹ੍ਰੀਂ ਹ੍ਰੌਂ ਸਹ ਸੂਰ੍ਯਾਯ ਨਮਹ” ਦਾ ਜਾਪ ਕਰੋ। ਇਸ ਨਾਲ ਆਤਮ-ਵਿਸ਼ਵਾਸ ਤੇ ਸਿਹਤ ’ਚ ਸੁਧਾਰ ਹੁੰਦਾ ਹੈ।
—ਪਿੱਤਰ ਦੋਸ਼ ਤੋਂ ਮੁਕਤੀ ਦੇ ਉਪਾਅ
ਪੰਡਿਤ ਸ਼ਰਮਾ ਨੇ ਦੱਸਿਆ ਕਿ ਜੋਤਿਸ਼ ਸ਼ਾਸਤਰ ਅਨੁਸਾਰ ਪਿੱਤਰਾਂ ਦੀ ਨਾਰਾਜ਼ਗੀ ਘਰ ’ਚ ਕਲੇਸ਼ ਤੇ ਆਰਥਿਕ ਤੰਗੀ ਲਿਆਉਂਦੀ ਹੈ। ਇਸ ਨੂੰ ਸ਼ਾਂਤ ਕਰਨ ਲਈ ਸੰਕ੍ਰਾਂਤੀ ਤੇ ਸੂਰਜ ਨੂੰ ਜਲ ਦਿੰਦੇ ਸਮੇਂ ਉਸ ’ਚ ਕਾਲੇ ਤਿੱਲ ਤੇ ਲਾਲ ਫੁੱਲ ਪਾਓ। ਇਹ ਸਿੱਧੇ ਤੌਰਤੇ ਪਿਤਰਾਂ ਨੂੰ ਤ੍ਰਿਪਤ (ਸੰਤੁਸ਼ਟ) ਕਰਦਾ ਹੈ। ਤਰਪਣ ਅਤੇ ਮੰਤਰ ‘ਓਮ ਪਿਤ੍ਰਿ ਦੇਵਾਯ ਨਮਹ: ਮੰਤਰ ਦਾ ਜਾਪ ਕਰਦੇ ਹੋਏ ਪਿਤਰਾਂ ਦਾ ਧਿਆਨ ਕਰੋ।

About The Author

You may have missed