ਚੀਮਾ ਜੋਧਪੁਰ ਸਕੂਲ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ..

ਬਰਨਾਲਾ-11ਦਸੰਬਰ (ਰਾਕੇਸ਼ ਜੇਠੀ)-ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੀਮਾ ਜੋਧਪੁਰ (ਬਰਨਾਲਾ) ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। ਸਕੂਲ ਵੱਲੋਂ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਤਾਂ ਜੋ ਵਿਦਿਆਰਥੀ ਆਪਣੇ ਵਿਚਾਰ ਸਿਰਜਣਾਤਮਕ ਢੰਗ ਨਾਲ ਪ੍ਰਗਟ ਕਰ ਸਕਣ।
ਇਸ ਸਮਾਗਮ ਵਿੱਚ ਰਾਜੇਸ਼ ਕੁਮਾਰ, ਗਗਨਦੀਪ ਕੌਰ, ਜਸਵੀਰ ਕੌਰ, ਉਪਾਸਨਾ ਸ਼ਰਮਾ, ਪਰਮਜੀਤ ਕੌਰ, ਰਮਨਦੀਪ ਕੌਰ, ਯੁਵਰਾਜ, ਜਤਿੰਦਰ ਜੋਸ਼ੀ, ਮਨਪ੍ਰੀਤ ਕੌਰ ਅਤੇ ਪਾਇਆਲ ਗਾਰਗ ਮੌਜੂਦ ਸਨ।ਸਕੂਲ ਪ੍ਰਿੰਸਿਪਲ ਅਨੀਲ ਕੁਮਾਰ ਮੋਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨੁੱਖੀ ਅਧਿਕਾਰ ਮਨੁੱਖਤਾ ਦੀ ਮੁੱਢਲੀ ਨੀਂਹ ਹਨ ਅਤੇ ਹਰ ਕਿਸੇ ਨੂੰ ਦੂਜਿਆਂ ਦੇ ਅਧਿਕਾਰਾਂ ਦੀ ਕਦਰ ਕਰਨੀ ਸਿੱਖਣੀ ਚਾਹੀਦੀ ਹੈ।
ਪ੍ਰੋਗਰਾਮ ਦੇ ਆਯੋਜਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਲਾਸ 6–8 ਦੇ ਪੋਸਟਰ ਬਣਾਉਣ ਮੁਕਾਬਲੇ ਵਿੱਚ ਰਜਵੀਰ ਕੌਰ (6A) ਪਹਿਲਾ ਸਥਾਨ, ਹਰਨਦੀਪ ਕੌਰ (7A) ਦੂਜਾ ਸਥਾਨ ਅਤੇ ਜਸ਼ਨਦੀਪ ਕੌਰ (7B) ਤੀਜਾ ਸਥਾਨ ਹਾਸਲ ਕੀਤਾ। ਕਲਾਸ 9–10 ਸ਼੍ਰੇਣੀ ਵਿੱਚ ਗੁਰਵਿੰਦਰ ਸਿੰਘ (9B) ਪਹਿਲੇ ਸਥਾਨ ‘ਤੇ ਰਿਹਾ, ਕਰਨਦੀਪ ਕੌਰ (10A) ਦੂਜੇ ਸਥਾਨ ‘ਤੇ ਅਤੇ ਜਸਪ੍ਰੀਤ ਕੌਰ (9C) ਤੀਜੇ ਸਥਾਨ ‘ਤੇ ਰਹੀ। ਇਸ ਸਮਾਗਮ ਨੇ ਵਿਦਿਆਰਥੀਆਂ ਵਿੱਚ ਜਾਗਰੂਕਤਾ, ਸਿਰਜਣਾਤਮਕਤਾ ਅਤੇ ਮਨੁੱਖੀ ਮਰਿਆਦਾ ਦੇ ਮਹੱਤਵ ਨੂੰ ਉਜਾਗਰ ਕੀਤਾ।

