ਟਰਾਈਡੈਂਟ ਗਰੁੱਪ ’ਚ ਚੱਲ ਰਹੇ ਫਰੀ ਮੈਗਾ ਮੈਡੀਕਲ ਕੈਂਪ ਦਾ ਦੂਜਾ ਪੜ੍ਹਾਅ ਕੱਲ ਤੋਂ ਸ਼ੁਰੂ : ਡਾ. ਐਲਨ ਜੋਜ਼ਫ਼

Primekhabarpunjab Camp Trident

ਬਰਨਾਲਾ, 5 ਨਵੰਬਰ (ਰਾਕੇਸ਼ ਜੇਠੀ) : ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਗਏ ‘ਫਰੀ ਮੈਗਾ ਮੈਡੀਕਲ ਕੈਂਪ 2025’ ਦਾ ਦੂਜਾ ਪੜ੍ਹਾਅ 6 ਨਵੰਬਰ ਤੋਂ ਸ਼ੁਰੂ ਹੋਵੇਗਾ, ਜਿੱਥੇ ਲੋਕ ਸੀ.ਐੱਮ.ਸੀ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀਆਂ ਉੱਚ ਪੱਧਰੀ ਸਿਹਤ ਸਹੂਲਤਾਂ ਦਾ ਮੁਫ਼ਤ ’ਚ ਲਾਹਾ ਲੈ ਸਕਦੇ ਹਨ। ਇਹ ਪ੍ਰਗਟਾਵਾ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼ ਤੇ ਟੀਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ. ਐਲਨ ਜੋਜ਼ਫ਼ ਨੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ, ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ ਸ਼੍ਰੀ ਅਭਿਸ਼ੇਕ ਗੁਪਤਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਦਕਾ ਹੀ ਸੀ.ਐਂਮ.ਸੀ. ਹਸਪਤਾਲ ਲੁਧਿਆਣਾ ਨੂੰ ਆਪਣੀਆਂ ਸਿਹਤ ਸਹੂਲਤਾਂ ਬਰਨਾਲਾ ਦੇ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲਿਆ। ਉਨ੍ਹਾਂ ਬਰਨਾਲਾ ਜ਼ਿਲ੍ਹੇ ਸਣੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਡਾ. ਐਲਨ ਜੋਜ਼ਫ਼ ਨੇ ਅੱਗੇ ਦੱਸਿਆ ਕਿ ਇਸ ਮੈਗਾ ਮੈਡੀਕਲ ਕੈਂਪ ਦਾ ਪਹਿਲਾਂ ਪੜਾਅ 31 ਅਕਤੂਬਰ ਨੂੰ ਮੁਕੰਮਲ ਹੋ ਚੁੱਕਿਆ ਹੈ, ਜਿੱਥੇ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 31 ਅਕਤੂਬਰ ਨੂੰ ਕੈਂਪ ਦੇ ਤੀਜ਼ੇ ਦਿਨ ਪੁੱਜੇ ਹਜ਼ਾਰਾਂ ਲੋਕਾਂ ਨੇ ਇਸ ਨੇਕ ਉਪਰਾਲੇ ਲਈ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ, ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ ਸ਼੍ਰੀ ਅਭਿਸ਼ੇਕ ਗੁਪਤਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਦਕਾ ਹੀ ਸਾਨੂੰ ਆਪਣੇ ਸ਼ਹਿਰ ’ਚ ਸੀ.ਐੱਮ.ਸੀ. ਵਰਗੇ ਵੱਡੇ ਹਸਪਤਾਲ ਦੀਆਂ ਸਹੂਲਤਾਂ ਮੁਫ਼ਤ ’ਚ ਮਿਲੀਆਂ ਹਨ, ਨਹੀਂ ਤਾਂ ਸਾਡੀ ਇਨੀ ਪਹੁੰਚ ਨਹੀਂ ਸੀ ਕਿ ਅਸੀਂ ਆਪਣੇ ਇਲਾਜ਼ ਲਈ ਉੱਥੇ ਜਾ ਸਕੀਏ। ਲੋਕਾਂ ਨੇ ਉਮੀਦ ਜਤਾਈ ਕਿ ਟਰਾਈਡੈਂਟ ਗਰੁੱਪ ਭਵਿੱਖ ’ਚ ਵੀ ਅਜਿਹੇ ਉਪਰਾਲੇ ਬਰਨਾਲਾ ਵਾਸੀਆਂ ਲਈ ਕਰਦਾ ਰਹੇਗਾ।
ਕੈਂਪ ਦੇ ਇੰਚਾਰਜ਼ ਪਵਨ ਸਿੰਗਲਾ, ਰੁਪਿੰਦਰ ਕੌਰ ਅਤੇ ਜਗਰਾਜ ਪੰਡੋਰੀ ਨੇ ਦੱਸਿਆ ਕਿ ਦੂਜਾ ਪੜਾਅ ਅੱਜ 6 ਨਵੰਬਰ ਤੋਂ ਸ਼ੁਰੂ ਹੋਵੇਗਾ। ਇਹ ਕੈਂਪ 6, 7, 8 ਨਵੰਬਰ, 12, 13, 14 ਨਵੰਬਰ, 19, 20, 21 ਨਵੰਬਰ, 26, 27, 28 ਨਵੰਬਰ ਅਤੇ 3, 4, 5 ਦਸੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਆਮ ਸਿਹਤ ਜਾਂਚ, ਅੱਖਾਂ ਦੇ ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ, ਦੰਦਾਂ ਦੀ ਜਾਂਚ, ਡਾਇਗਨੋਸਟਿਕ ਟੈਸਟ (ਜਿਵੇਂ ਕਿ ਐਕਸ-ਰੇ, ਈਸੀਜੀ, ਲੈਬ ਟੈਸਟ), ਮੁਫ਼ਤ ਦਵਾਈਆਂ, ਅਤੇ ਚਸ਼ਮਿਆਂ ਦੀ ਵੰਡ ਵਰਗੀਆਂ ਬੇਹਤਰੀਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼ ਨਾਲ ਡਾ. ਪਰਨੀਤ ਕੌਰ, ਡਾ. ਅਨੂਪਮ, ਸੁਮਨ, ਹਰਮਨ ਅਤੇ ਫ਼ਿਜੀਓਥਰੈਪੀ ਟੀਮ ਹਾਜ਼ਰ ਸੀ।

  • ਸੀ.ਐੱਮ.ਸੀ. ਹਸਪਤਾਲ ਦੀ ਟੀਮ ਮੁਹੱਈਆ ਕਰਵਾ ਰਹੀ ਉੱਚ ਪੱਧਰੀ ਇਲਾਜ਼
    ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼, ਨਰਸਿੰਗ ਸੁਪਰੀਟੈਨਡੈਂਟ ਡਾ. ਸੰਗੀਤਾ ਨੀਕੋਲਸ, ਐਡਮਿਨਿਸਟਰੇਟਰ ਮਿਸ ਮੇਘਲਾ ਰਾਮਾਸਵਾਮੀ ਸਣੇ ਆਰ.ਐੱਚ.ਓ.ਪੀ ਕੈਂਪ ਡਿਪਾਰਟਮੈਂਟ ਦੀ ਟੀਮ ’ਚ ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ, ਡਾ. ਵਿਨੇ ਵਿਲਸਨ, ਇੰਚਾਰਜ਼ ਡੋਲੀ, ਅਨੁਜ਼, ਹੀਰਾ ਅਤੇ ਟੀਮ ਵੱਲੋਂ ਬੜੀ ਬਾਰਿਕੀ ਨਾਲ ਮਰੀਜ਼ਾਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ ਉਨ੍ਹਾਂ ਨੂੰ ਉੱਚ ਪੱਧਰੀ ਇਲਾਜ਼ ਮੁਹੱਈਆ ਕਰਵਾਇਆ ਜਾ ਰਿਹਾ ਹੈ।
PrimekhabarPunjab

About The Author

You may have missed