ਨਸ਼ੀਲੀਆਂ ਗੋਲੀਆਂ ਸਮੇਤ ਇੱਕ ਹੋਰ ਗ੍ਰਿਫਤਾਰ

Primekhabarpunjab Chownki

ਹੰਡਿਆਇਆ-05ਨਵੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਵਿਖੇ ਇੱਕ ਹੋਰ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਦਿਨੀ ਕਸਬਾ ਹੰਡਿਆਇਆ ਵਿਖੇ ਨਸੀਲਿਆਂ ਗੋਲੀਆਂ ਸਮੇਤ ਫੜੀ ਗਈ ਮਹਿਲਾ ਸੋਨੀ ਕੌਰ ਉਰਫ ਮੇਲੋ ਤੇ ਮੁਕਦਮਾ ਨੰਬਰ 77 ਦਰਜ ਕਰਕੇ ਪੁੱਛਗਿੱਛ ਕੀਤੀ ਗਈ। ਤਫਤੀਸ਼ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ਤੇ ਉਸੇ ਮੁਕਦਮੇ ਵਿੱਚ ਗੱਗੂ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਨੂੰ ਵੀ ਦੋਸ਼ੀ ਨਾਮਜਦ ਕੀਤਾ ਗਿਆ। ਪੁਲਿਸ ਪਾਰਟੀ ਨੇ ਦੋਸ਼ੀ ਗੱਗੂ ਸਿੰਘ ਨੂੰ ਨੇੜੇ ਰੱਜੀ ਦੇ ਤਲਾਅ, ਹੰਡਿਆਇਆ ਤੋ ਕਾਬੂ ਕਰਕੇ ਉਸ ਪਾਸੋਂ 30 ਨਸ਼ੀਲੀਆਂ ਗੋਲੀਆਂ ਖੁੱਲੀਆਂ ਰੰਗ ਚਿੱਟਾ ਬਰਾਮਦ ਕਰਕੇ ਗਿਰਫਤਾਰ ਕਰ ਲਿਆ। ਇਸ ਮੌਕੇ ਉਹਨਾਂ ਨਾਲ ਏਐਸਆਈ ਬੂਟਾ ਸਿੰਘ ਕਾਂਸਟੇਬਲ ਲਵਜੀਤ ਸਿੰਘ ਵੀ ਹਾਜ਼ਰ ਸਨ।

PrimekhabarPunjab

About The Author

You may have missed