ਹੰਡਿਆਇਆ ਸਕੂਲ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ

PrimekhabarPunjab Hnd school

ਹੰਡਿਆਇਆ, 2 ਨਵੰਬਰ (ਰਾਕੇਸ਼ ਜੇਠੀ) – ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ । ਅਧਿਆਪਕ ਰੁਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਮੁੱਚੇ ਸਟਾਫ਼, ਵਿਦਿਆਰਥੀਆਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਸਕੂਲ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰਵਾਏ ਗਏ । ਪਾਠੀ ਸਿੰਘ ਭਾਈ ਹਾਕਮ ਸਿੰਘ ਵੱਲੋਂ ਸੁਖਮਨੀ ਸਾਹਿਬ ਦਾ ਜਾਪ ਕੀਤਾ ਗਿਆ । ਰਾਗੀ ਸਿੰਘ ਭਾਈ ਭੋਤਨਾ ਤੇ ਸਾਥੀ ਸਿੰਘ ਨੇ ਰਸਭਿੰਨਾ ਕੀਰਤਨ ਕੀਤਾ । ਸਕੂਲ ਮੁਖੀ ਰਣਜੀਤ ਸਿੰਘ ਜੰਡੂ ਨੇ ਸੰਗਤ ਨੂੰ ਜੀ ਆਇਆਂ ਆਖਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਿਸ ਦੇ ਓਟ ਆਸਰੇ ਨਾਲ ਇਹ ਕਾਰਜ ਸੰਭਵ ਹੋਇਆ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਅਖੀਰ ਵਿੱਚ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਸਰਬਜੀਤ ਕੌਰ, ਐਮ ਸੀ ਬਸਾਵਾ ਸਿੰਘ ਭਰੀ, ਜਗਸੀਰ ਖਾਨ ,ਕੁਲਦੀਪ ਸਿੰਘ ਤਾਜਪੁਰੀਆ ,ਰੂਪੀ ਕੌਰ, ਅਵਤਾਰ ਸਿੰਘ ਗੁਰਮੀਤ ਬਾਵਾ ਵੱਲੋਂ ਸਕੂਲ ਦੇ ਨੈਸ਼ਨਲ ਖੇਡਾਂ ਵਿੱਚ ਪ੍ਰਾਪਤੀ ਵਾਲੇ ਤਿੰਨ ਵਿਦਿਆਰਥੀਆਂ ਦਿਸ਼ਾਂਤ ਕੱਕੜੀਆ ਪੁੱਤਰ ਸ੍ਰੀ ਰਣਜੀਤ ਕੁਮਾਰ, ਪਰਮਵੀਰ ਸਿੰਘ ਪੁੱਤਰ ਸ਼੍ਰੀ ਗੁਰਜੀਤ ਸਿੰਘ,ਪਰਵਿੰਦਰ ਸਿੰਘ ਪੁੱਤਰ ਸ਼੍ਰੀ ਕੇਵਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਕਰਦਿਆਂ ਮਨਦੀਪ ਸ਼ਰਮਾ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਉਹਨਾਂ ਨੇ ਅਧਿਆਪਕ ਅਤੇ ਵਿਦਿਆਰਥੀ ਇਸ ਸਮਾਗਮ ਲਈ ਬੜੀ ਸ਼ਿੱਦਤ ਨਾਲ ਸੇਵਾ ਵਿਚ ਲੱਗੇ ਹੋਏ ਹਨ। ਇਸ ਮੌਕੇ ਲੈਕਚਰਾਰ ਸਤਵੀਰ ਸਿੰਘ, ਪ੍ਰਿਤਪਾਲ ਸਿੰਘ, ਰਮਨਦੀਪ ਸਿੰਗਲਾ, ਗੁਰਲਾਲ ਸਿੰਘ, ਮੈਡਮ ਸਵਾਤੀ, ਨੇਹਾਂ ਗਰਗ, ਮੋਨੂ ਗੁਪਤਾ, ਜਸਪਿੰਦਰ ਕੌਰ ਆਦਿ ਹਾਜ਼ਰ ਸਨ।

About The Author

You may have missed