ਚੀਮਾ ਜੋਧਪੁਰ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸਿੱਖਿਆਤਮਕ ਦੌਰਾ……

ਬਰਨਾਲਾ23ਅਕਤੂਬਰ(ਰਾਕੇਸ਼ ਜੇਠੀ)- ਗ੍ਰੀਨ ਸਕੂਲ ਮੁਹਿੰਮ ਅਧੀਨ ਅੱਜ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ (ਜ਼ਿਲ੍ਹਾ ਬਰਨਾਲਾ) ਦੇ ਵਿਦਿਆਰਥੀਆਂ ਨੇ ਮੋਗਾ ਨੇੜੇ ਨਿਹਾਲ ਸਿੰਘ ਵਾਲਾ ਵਿਖੇ ਸਥਿਤ ਗੁਰੂ ਗ੍ਰੰਥ ਸਾਹਿਬ ਬੋਟਨੀਕਲ ਗਾਰਡਨ, ਪੱਟੋ ਹੀਰਾ ਸਿੰਘ ਦਾ ਸਿੱਖਿਆਤਮਕ ਦੌਰਾ ਕੀਤਾ।
ਇਹ ਫ਼ੀਲਡ ਵਿਜ਼ਿਟ ਸਕੂਲ ਦੇ ਸਾਇੰਸ ਵਿਭਾਗ ਦੀ ਰਹਿਨੁਮਾਈ ਹੇਠ ਕਰਵਾਈ ਗਈ ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਵਿਗਿਆਨਕ ਗਿਆਨ ਨੂੰ ਪ੍ਰਯੋਗਿਕ ਰੂਪ ਵਿੱਚ ਸਿੱਖਣਾ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਔਸ਼ਧੀ ਅਤੇ ਬੋਟਨੀਕਲ ਪੌਧਿਆਂ ਦੀਆਂ ਕਿਸਮਾਂ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਦੇ ਪ੍ਰਾਕਿਰਤਕ ਤੇ ਆਧਿਆਤਮਿਕ ਮਹੱਤਵ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਇਸ ਦੌਰੇ ਲਈ ਰਵਾਨਾ ਕਰਨ ਮੌਕੇ ਅਗਵਾਈ ਪ੍ਰਿੰਸੀਪਲ ਅਨੀਲ ਕੁਮਾਰ ਨੇ ਕੀਤੀ ਜਦੋਂਕਿ ਸਟਾਫ ਮੈਂਬਰ ਨਵਦੀਪ ਸ਼ਰਮਾ, ਡਾ. ਜਤਿੰਦਰ ਜੋਸ਼ੀ, ਪੁਨਮ ਸ਼ਰਮਾ, ਗੁਰਮੀਤ ਕੌਰ ਅਤੇ ਅਮਤਿੰਦਰ ਕੌਰ ਵੀ ਇਸ ਮੌਕੇ ਮੌਜੂਦ ਸਨ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰਾਕਿਰਤਿਕ ਸੰਭਾਲ ਅਤੇ ਵਾਤਾਵਰਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਹ ਦੌਰਾ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਸਾਬਤ ਹੋਇਆ ਅਤੇ ਉਨ੍ਹਾਂ ਨੂੰ ਆਪਣੀ ਆਸ-ਪਾਸ ਦੀ ਹਰਿਆਲੀ ਬਰਕਰਾਰ ਰੱਖਣ ਅਤੇ ਕੁਦਰਤ ਨਾਲ ਗਹਿਰੇ ਰਿਸ਼ਤੇ ਨੂੰ ਸਮਝਣ ਲਈ ਉਤਸ਼ਾਹਿਤ ਕੀਤਾ।


