ਕੈਫੇ ਵਾਲੇ ਦੀ ਸਮਝਦਾਰੀ ਨੇ ਠੱਗੀ ਹੋਣ ਤੋਂ ਬਚਾਏ ਗਰੀਬ ਪਰਿਵਾਰ ਦੇ 75 ਹਜਾਰ ਰੁਪਏ…..

Prime K P Fraud

ਹੰਡਿਆਇਆ-23ਅਕਤੂਬਰ(ਰਾਕੇਸ਼ ਜੇਠੀ)- ਬਹੁਤ ਸਾਰੇ ਲੋਕ ਠੱਗੀ ਦਾ ਸ਼ਿਕਾਰ ਤਾਂ ਆਪਣੇ ਲਾਲਚ ਕਾਰਨ ਹੀ ਹੁੰਦੇ ਹਨ। ਕੁਝ ਅਜਿਹਾ ਹੀ ਇੱਕ ਮਾਮਲਾ ਹੰਡਿਆਇਆ ਦੇ ਬਾਬਾ ਜੀਵਨ ਸਿੰਘ ਨਗਰ ਵਿੱਚ ਰਹਿਣ ਵਾਲੇ ਗੁਰਮੇਲ ਸਿੰਘ ਨਾਲ ਵਾਪਰਨ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ, ਜੋ ਉਹਨਾਂ ਨੂੰ ਆਪਣਾ ਦੂਰ ਦਾ ਰਿਸ਼ਤੇਦਾਰ ਦੱਸ ਰਿਹਾ ਸੀ। ਵਿਦੇਸ਼ੀ ਨੰਬਰ ਤੋਂ ਫੋਨ ਕਰ ਰਹੇ ਵਿਅਕਤੀ ਨੇ ਗੁਰਮੇਲ ਸਿੰਘ ਨੂੰ ਆਪਣੇ ਸ਼ਬਦ ਜਾਲ ਵਿੱਚ ਉਲਝਾ ਲਿਆ ਅਤੇ ਉਸ ਨੂੰ ਯਕੀਨ ਦਵਾ ਦਿੱਤਾ ਕਿ ਉਸਨੇ ਤਿੰਨ ਲੱਖ ਰੁਪਆ ਗੁਰਮੇਲ ਸਿੰਘ ਦੇ ਬੈਂਕ ਅਕਾਊਂਟ ਵਿੱਚ ਆਨਲਾਈਨ ਪਾ ਦਿੱਤਾ ਹੈ ਜੋ ਜਲਦੀ ਹੀ ਉਹਨਾਂ ਦੇ ਅਕਾਊਂਟ ਵਿੱਚ ਦਿਖਾਈ ਦੇਣ ਲੱਗ ਜਾਵੇਗਾ। ਪਰੰਤੂ ਉਸ ਤੋਂ ਪਹਿਲਾਂ ਗੁਰਮੇਲ ਸਿੰਘ ਨੇ ਕੇਵਲ 75 ਹਜਾਰ ਰੁਪਏ ਉਸ ਤੇ ਦੱਸੇ ਖਾਤੇ ਵਿੱਚ ਜਮਾ ਕਰਵਾਉਣੇ ਹਨ।

ਇਸ ਲਈ ਗੁਰਮੇਲ ਸਿੰਘ ਆਪਣੇ ਜਾਣ ਪਹਿਚਾਣ ਦੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ, ਦੱਸੇ ਖਾਤੇ ਵਿੱਚ ਪੈਸੇ ਜਮਾ ਕਰਾਉਣ ਲਈ ਕੈਫੇ ਦੁਰਗਾ ਫੋਟੋ ਸਟੇਟ, ਸਾਹਮਣੇ ਸ਼ਾਂਤੀ ਹਾਲ, ਹੰਡਿਆਇਆ ਵਿਖੇ ਪਹੁੰਚ ਗਿਆ।

ਇੱਕ ਗਰੀਬ ਵਿਅਕਤੀ ਦੁਆਰਾ ਇੰਨੇ ਪੈਸੇ ਕਿਸੇ ਅਣਜਾਨ ਅਕਾਊਂਟ ਵਿੱਚ ਭੇਜੇ ਜਾਣ ਤੇ ਕੈਫੇ ਮਾਲਕ ਨੂੰ ਕੁਝ ਸ਼ੰਕਾ ਹੋਈ। ਇਸ ਲਈ ਕੈਫੇ ਮਾਲਕ ਨੇ ਗੁਰਮੇਲ ਸਿੰਘ ਤੋਂ ਇੰਨੇ ਪੈਸੇ ਭੇਜੇ ਜਾਣ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਗੁਰਮੇਲ ਸਿੰਘ ਠੱਗਾਂ ਦੇ ਝਾਂਸੇ ਵਿੱਚ ਆਇਆ ਹੋਇਆ ਸੀ, ਇਸ ਲਈ ਉਹ ਜਲਦ ਤੋਂ ਜਲਦ ਪੈਸੇ ਟ੍ਰਾਂਸਫਰ ਕਰਨ ਲਈ ਕਾਹਲ ਕਰ ਰਿਹਾ ਸੀ। ਉਸੇ ਮੌਕੇ ਉਸ ਵਿਦੇਸ਼ੀ ਨੰਬਰ ਤੋਂ ਪੈਸੇ ਜਲਦੀ ਤੋਂ ਜਲਦੀ ਭੇਜਣ ਲਈ ਵਟਸ ਕਾਲ ਵੀ ਆ ਰਹੀ ਸੀ।ਜਿਸ ਤੇ ਕੈਫੇ ਮਾਲਕ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਤੇ ਉਸ ਨੇ ਗੁਰਮੇਲ ਸਿੰਘ ਨੂੰ ਇਹੋ ਜਿਹੀਆਂ ਠੱਗੀਆਂ ਬਾਰੇ ਸੁਚੇਤ ਕੀਤਾ ਅਤੇ ਬੈਂਕ ਵਿੱਚ ਜਾ ਕੇ ਆਪਣੇ ਅਕਾਊਂਟ ਸਟੇਟਮੈਂਟ ਚੈੱਕ ਕਰਨ ਲਈ ਕਿਹਾ।

Diwali 2025 Supliment

ਗੁਰਮੇਲ ਸਿੰਘ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਅਤੇ ਪੈਸੇ ਜਲਦ ਤੋਂ ਜਲਦ ਟਰਾਂਸਫਰ ਕਰਵਾਉਣਾ ਚਾਹੁੰਦਾ ਸੀ ਪਰੰਤੂ ਉਸ ਦੇ ਨਾਲ ਆਇਆ ਉਸਦੇ ਬੇਟੇ ਬਲਜਿੰਦਰ ਸਿੰਘ ਨੂੰ ਗੱਲ ਸਮਝ ਆ ਗਈ ਅਤੇ ਉਹ ਆਪਣੇ ਪਿਤਾ ਨੂੰ ਸਮਝਾ ਕੇ ਬੈਂਕ ਵਿੱਚ ਲੈ ਗਿਆ। ਬੈਂਕ ਵਿੱਚ ਜਾ ਕੇ ਗੁਰਮੇਲ ਸਿੰਘ ਨੂੰ ਪਤਾ ਲੱਗ ਗਿਆ ਕਿ 3 ਲੱਖ ਰੁਪਆ ਦੀ ਕੋਈ ਵੀ ਐਂਟਰੀ ਉਸ ਤੇ ਅਕਾਊਂਟ ਵਿੱਚ ਨਹੀਂ ਹੋਈ। ਸਾਰੀ ਗੱਲ ਜਾਣਨ ਤੋਂ ਬਾਅਦ ਬੈਂਕ ਵਾਲੇ ਨੇ ਵੀ ਉਸਨੂੰ ਪੈਸੇ ਜਮਾ ਨਹੀਂ ਕਰਾਉਣ ਦੀ ਸਲਾਹ ਦਿੱਤੀ ਅਤੇ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਲਈ ਕਿਹਾ।

ਬਾਅਦ ਵਿੱਚ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਫੋਨ ਕਰਨ ਵਾਲੇ ਨੇ ਕਿਹਾ ਸੀ ਕਿ ਉਹ ਲਗਭਗ 13 ਲੱਖ ਰੁਪਆ ਉਹਨਾਂ ਦੇ ਅਕਾਊਂਟ ਵਿੱਚ ਪਾਵੇਗਾ ਜਿਸ ਵਿੱਚੋਂ ਉਸਨੂੰ ਕੇਵਲ ਕੁਝ ਹੀ ਪੈਸਾ ਹੁਣ ਚਾਹੀਦਾ ਹੈ ਬਾਕੀ ਦਾ ਪੈਸਾ ਉਹ ਭਾਰਤ ਵਾਪਸ ਪਰਤ ਕੇ ਉਹਨਾਂ ਪਾਸੋਂ ਲੈ ਲਵੇਗਾ।ਇਸ ਲਈ ਉਹ ਲਾਲਚ ਵਿੱਚ ਆ ਗਿਆ ਸੀ ਅਤੇ ਪੈਸੇ ਜਮਾ ਕਰਾਉਣ ਦੀ ਗਲਤੀ ਕਰਨ ਲੱਗਾ ਸੀ। ਗੁਰਮੇਲ ਸਿੰਘ ਨੂੰ ਆਪਣੇ ਗਲਤੀ ਦਾ ਅਹਿਸਾਸ ਹੋਇਆ ਅਤੇ ਆਪਣੇ ਬੇਟੇ ਨਾਲ ਕੈਫੇ ਤੇ ਜਾ ਕੇ ਪੈਸੇ ਬਚਾਉਣ ਲਈ ਕੈਫੇ ਮਾਲਕ ਦਾ ਧੰਨਵਾਦ ਕੀਤਾ।

About The Author

You may have missed