ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸਿਆ ਨੌਜਵਾਨ

PrimekhabarPunjab Kilapatti

ਹੰਡਿਆਇਆ-18ਅਕਤੂਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਕਿਲਾ ਪੱਤੀ ਮੁਹੱਲੇ ਵਿੱਚ ਇੱਕ ਨੌਜਵਾਨ ਨੂੰ ਅਚਾਨਕ ਅੱਗ ਲੱਗ ਜਾਣ ਕਰਕੇ ਬੁਰੀ ਤਰ੍ਹਾਂ ਝੁਲਸੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਨੌਜਵਾਨ ਸਲੀਮ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸਲੀਮ ਆਪਣੀ ਮੋਟਰਸਾਈਕਲ ਰੇਹੜੀ ਲਈ ਬੋਤਲ ਵਿੱਚ ਪੈਟਰੋਲ ਪਵਾ ਕੇ ਲਿਆਇਆ ਸੀ। ਸ਼ਾਮ ਦੇ ਸਮੇਂ ਜਦੋਂ ਉਹ ਘਰ ਪਹੁੰਚਿਆ ਤਾਂ ਚੁੱਲੇ ਵਿੱਚ ਲੱਗੀਆਂ ਲੱਕੜਾਂ ਵਿੱਚ ਉਸਦਾ ਪੈਰ ਅਟਕ ਗਿਆ ਅਤੇ ਉਹ ਚੁੱਲੇ ਵਿੱਚ ਜਾ ਡਿੱਗਾ ਅਤੇ ਅਚਾਨਕ ਉਸਦੇ ਹੱਥ ਵਾਲੀ ਬੋਤਲ ਖੁੱਲ ਗਈ ਅਤੇ ਸਾਰਾ ਪੈਟਰੋਲ ਉਸ ਉੱਪਰ ਪੈ ਗਿਆ। ਜਿਸ ਕਾਰਨ ਉਸ ਦੇ ਸਾਰੇ ਸਰੀਰ ਨੂੰ ਅੱਗ ਲੱਗ ਗਈ। ਉਸ ਦਾ ਸਾਰਾ ਸਰੀਰ ਬੁਰੀ ਤਰ੍ਹਾਂ ਝੁਲਸਿਆ ਗਿਆ। ਆਸ ਪਾਸ ਦੇ ਲੋਕਾਂ ਨੇ ਬਹੁਤ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ।

ਉਹਨਾਂ ਕਿਹਾ ਕਿ ਸਲੀਮ ਦੇ ਦੋ ਛੋਟੇ-ਛੋਟੇ ਬੱਚੇ ਹਨ ਤੇ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਇਸ ਲਈ ਉਹਨਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਆਪਣੇ ਬੇਟੇ ਸਲੀਮ ਦੇ ਇਲਾਜ ਕਰਾਉਣ ਵਿੱਚ ਮਦਦ ਕਰਨ।

About The Author

You may have missed