ਨਸ਼ਾ ਤਸਕਰ ਦੀ ਜਾਇਦਾਦ ਜਬਤ….

PrimekhabarPunjab Barnala

ਬਰਨਾਲਾ-8ਅਕਤੂਬਰ(ਰਾਕੇਸ਼ ਜੇਠੀ)- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਬਰਨਾਲਾ ਪੁਲਿਸ ਦੁਆਰਾ ਨਸ਼ਾ ਤਸਕਰ ਦੀ ਜਾਇਦਾਦ ਨੂੰ ਜਬਤ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਸਵਿਤਰੀ ਪਤਨੀ ਪ੍ਰੇਮ ਸਿੰਘ ਵਾਸੀ ਰਾਮ ਬਾਗ ਬਰਨਾਲਾ ਦੇ ਬੈਕ ਸਾਈਡ ਦੀ ਗੈਰ ਕਾਨੂੰਨੀ ਤੌਰ ਤੇ ਬਣਾਈ ਜਾਇਦਾਦ(ਘਰ) ਨੂੰ ਸਮਰਥ ਅਧਿਕਾਰੀ ਦੇ ਹੁਕਮਾਂ ਦੁਆਰਾ ਜਬਤ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਸਵਿਤਰੀ ਦੇ ਖਿਲਾਫ ਨਸ਼ਾ ਤਸਕਰੀ ਸਬੰਧੀ ਪੰਜ ਪਰਚੇ ਦਰਜ ਹਨ। ਉਹਨਾਂ ਦੱਸਿਆ ਕਿ ਜਬਤ ਕੀਤੇ ਗਏ, ਇਸ ਜਾਇਦਾਦ ਦੀ ਕੀਮਤ 35 ਲੱਖ ਰੁਪਏ ਦੀ ਕਰੀਬ ਹੈ। ਇਸ ਮੌਕੇ ਉਹਨਾਂ ਨਾਲ ਥਾਣਾ ਸਿਟੀ ਵਨ ਦੇ ਮੁਖੀ ਐਸਐਚਓ ਲਖਵਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।

About The Author

You may have missed