ਕਾਰ ਤੇ ਟੈਂਪੂ ਦੀ ਹੋਈ ਟੱਕਰ…..

ਹੰਡਿਆਇਆ -7ਅਕਤੂਬਰ(ਰਾਕੇਸ਼ ਜੇਠੀ)- ਬਠਿੰਡਾ ਨੈਸ਼ਨਲ ਹਾਈਵੇ ਤੇ ਵਾਈਐਸ ਸਕੂਲ ਦੇ ਸਾਹਮਣੇ ਸਵਿਫਟ ਕਾਰ ਤੇ ਛੋਟਾ ਹਾਥੀ ਦਾ ਐਕਸੀਡੈਂਟ ਹੋਣ ਦੀ ਖਬਰ ਮਿਲੀ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਟਿੰਕੂ ਪੁੱਤਰ ਭੋਲਾ ਰਾਮ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਆਪਣੀ ਸਵਿਫਟ ਕਾਰ PB 19H 6668 ਤੇ ਬਰਨਾਲਾ ਤੋਂ ਰਾਮਪੁਰਾ ਵੱਲ ਜਾ ਰਿਹਾ ਸੀ। ਵਾਈਸ ਸਕੂਲ ਦੇ ਸਾਹਮਣੇ ਪਿੱਛੋਂ ਆ ਰਹੇ ਛੋਟਾ ਹਾਥੀ PB 03BG 4807 ਨੇ ਅਚਾਨਕ ਟੱਕਰ ਮਾਰ ਦਿੱਤੀ। ਛੋਟਾ ਹਾਥੀ ਟੈਂਪੂ ਡਰਾਈਵਰ ਸ਼ਰਾਬ ਨਾਲ ਡੱਕਿਆ ਹੋਇਆ ਸੀ। ਇਸ ਬਾਰੇ ਗੱਲਬਾਤ ਕਰਦਿਆਂ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਬੰਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਸਾਰ ਹੀ ਉਹਨਾਂ ਦੀ ਟੀਮ ਐਕਸੀਡੈਂਟ ਵਾਲੇ ਜਗ੍ਹਾ ਤੇ ਪਹੁੰਚ ਗਈ ਅਤੇ ਐਕਸੀਡੈਂਟ ਹੋਏ ਵਾਹਨਾਂ ਨੂੰ ਸਾਈਡ ਤੇ ਕਰਵਾ ਕੇ ਛੋਟਾ ਹਾਥੀ ਟੈਂਪੂ ਦੇ ਡਰਾਈਵਰ ਹਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਨੂੰ ਪੁਲਿਸ ਚੌਂਕੀ ਹੰਡਿਆਇਆ ਦੇ ਹਵਾਲੇ ਕਰ ਦਿੱਤਾ।ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਸ ਐਕਸੀਡੈਂਟ ਕਾਰਨ ਟੈਂਪੋ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ।

