ਸਰਪੰਚ ਦੇ ਗੋਲੀ ਮਾਰ ਕੇ ਕੀਤਾ ਕਤਲ

Primekhabar Sarpanch

ਬਰਨਾਲਾ-4ਅਕਤੂਬਰ(ਰਾਕੇਸ਼ ਜੇਠੀ)-ਕਸਬਾ ਸਹਿਣਾ ਤੋਂ ਬੜੀ ਹੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਆਪਣੇ ਕਿਸੇ ਨਜ਼ਦੀਕੀ ਨੂੰ ਬੱਸ ਸਟੈਂਡ ਤੇ ਛੱਡਣਾ ਆਇਆ ਸੀ। ਉਸੇ ਮੌਕੇ ਇੱਕ ਵਿਅਕਤੀ ਦੁਆਰਾ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰਾਂ ਅਨੁਸਾਰ ਇਹ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸਿਮਰਨਜੀਤ ਸਿੰਘ ਮਾਨ ਦਲ ਦਾ ਉਗਾ ਆਗੂ ਸੀ। ਕੁਝ ਸਮਾਂ ਪਹਿਲਾਂ ਸੁਖਵਿੰਦਰ ਸਿੰਘ ਅਤੇ ਐਮਐਲਏ ਲਾਭ ਸਿੰਘ ਉਗੋਕੇ ਦੀ ਗਰਮੋ ਗਰਮੀ ਹੋਣ ਦੀ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਵਿੱਚ ਲਾਭ ਸਿੰਘ ਉਗੋਕੇ ਨੇ ਉਸ ਨੂੰ ਥੱਪੜ ਮਾਰ ਦੇਣ ਤੱਕ ਦੀ ਗੱਲ ਵੀ ਕਹੀ ਸੀ। ਜਾਣਕਾਰਾਂ ਅਨੁਸਾਰ ਇਹ ਕਤਲ ਆਪਸੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ।ਮੌਕੇ ਤੇ ਪਹੁੰਚ ਕੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

You may have missed