ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਹਲਕਾ ਭਦੌੜ ਦੇ ਚਾਰ ਸਰਕਲ ਪ੍ਰਧਾਨ ਬਣਾਉਣ ਸੰਬੰਧੀ ਹੋਈ ਚੋਣ

PrimekhabarPunjab Aksli dal

ਬਰਨਾਲਾ- 4 ਅਕਤੂਬਰ(ਰਾਕੇਸ਼ ਜੇਠੀ)- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਹਲਕਾ ਭਦੌੜ ਦੇ ਚਾਰ ਸਰਕਲ ਪ੍ਰਧਾਨ ਦੀ ਚੋਣ ਕੋਰਾਡੀਨੇਟਰ ਤੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਤੇ ਅਬਜਰਵਰ ਤੇ ਮੈਬਰ ਸ਼੍ਰੋਮਣੀ ਕਮੇਟੀ ਮਿੱਠੂ ਸਿੰਘ ਕਾਹਨੇਕੇ ਦੀ ਅਗਵਾਈ ਵਿਚ ਗੁਰਦੁਆਰਾ ਸ਼੍ਰੀ ਕਥਾ ਪ੍ਰਕਾਸ਼ ਸਾਹਿਬ ਧੂਰਕੋਟ ਵਿਖੇ ਹੋਈ। ਜਿਸ ਵਿਚ ਭਾਈ ਗੋਬਿੰਦ ਸਿੰਘ ਲੋਗੋਵਾਲ ਤੇ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਖੇਤਰੀ ਪਾਰਟੀ ਬਣ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇਗੀ। ਹਲਕਾ ਭਦੌੜ ਦੇ ਸਰਕਲ ਭਦੌੜ ਤੋ ਹਰੀ ਸਿੰਘ ਬਾਵਾ ਨੂੰ ਸਰਕਲ ਪ੍ਰਧਾਨ, ਸਰਕਲ ਸ਼ਹਿਣਾ ਬਿੰਦਰ ਸਿੰਘ ਉੱਗੋਕੇ ਨੂੰ ਸਰਕਲ ਪ੍ਰਧਾਨ, ਸਰਕਲ ਤਪਾ ਤੋ ਨੰਬਰਦਾਰ ਬਲਵੰਤ ਸਿੰਘ ਨੂੰ ਸਰਕਲ ਪ੍ਰਧਾਨ ਅਤੇ ਸਰਕਲ ਰੂੜ੍ਹੇਕੇ ਕਲਾਂ ਤੋ ਬਹਾਦਰ ਸਿੰਘ ਨੂੰ ਸਰਕਲ ਪ੍ਰਧਾਨ ਡੈਲੀਗੇਟਾਂ ਵਲੋ ਸਰਬ ਸੰਮਤੀ ਨਾਲ ਚੁਣੇ ਗਏ। ਇਸ ਮੌਕੇ ਹਰਦੀਪ ਸਿੰਘ ਘੁੰਨਸ, ਗੁਰਜੀਤ ਸਿੰਘ ਖੱੁਡੀ, ਨਵਇੰਦਰਪ੍ਰੀਤ ਸਿੰਘ ਲੋਗੋਵਾਲ, ਅਮਨਦੀਪ ਸਿੰਘ ਜ਼ੋਨੀ ਧੂਰਕੋਟ, ਅਮਰ ਸਿੰਘ ਬੀ ਏ ਭਦੌੜ, ਗੁਰਤੇਜ਼ ਸਿੰਘ ਧੌਲਾ, ਸੁਖਦਿਆਲ ਸਿੰਘ ਧੂਰਕੋਟ, ਸਾਧੂ ਸਿੰਘ ਧਾਲੀਵਾਲਡਾ ਸੰਦੀਪ ਸਿੰਘ ਢਿੱਲਵਾ, ਮਾ ਜਗਮੇਲ ਸਿੰਘ ਪੱਖੋ, ਦਰਸ਼ਨਪਾਲ ਸਿੰਘ ਪੱਖੋ, ਡਾ ਸੁਖਮਹਿੰਦਰ ਸਿੰਘ ਪੱਖੋ, , ਮੋਹਣਾ ਸਿੰਘ ਮਹਿਤਾ, ਸਿੰਗਾਰਾ ਸਿੰਘ ਰਾਜੀਆ, ਗੁਰਤੇਜ਼ ਸਿੰਘ ਪੱਖੋ,ਨਾਇਬ ਸਿੰਘ ਧੂਰਕੋਟ, ਗੁਲਾਬ ਸਿੰਘ ਧੂਰਕੋਟ, ਡਾ ਕੁਲਦੀਪ ਸਿੰਘ ਚਾਹਲ, ਬਲਦੇਵ ਸਿੰਘ, ਬੂਟਾ ਸਿੰਘ, ਮੇਜਰ ਸਿੰਘ ਗਿੱਲ, ਅਵਤਾਰ ਸਿੰਘ ਧੋਲਾ, ਰਣਜੀਤ ਸਿੰਘ ਤਾਜੋਕੇ, ਮੱਘਰ ਸਿੰਘ ਮੋੜ ਆਦਿ ਹਾਜਰ ਸਨ।

About The Author

You may have missed