ਕੇਂਦਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਡਰ ਕੇ ਬੀਜੇਪੀ ਵਰਕਰਾਂ ਦੇ ਕੈਂਪ ਨੂੰ ਬੰਦ ਕਰਵਾ ਰਹੀ ਹੈ ਪੰਜਾਬ ਸਰਕਾਰ : ਬੀਜੇਪੀ ਆਗੂ

Prime khabar Ashok Sukhminder

ਹੰਡਿਆਇਆ -21ਅਗੱਸਤ(ਰਾਕੇਸ਼ ਜੇਠੀ)-  ਪੰਜਾਬ ਸਰਕਾਰ, ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਪ੍ਰਧਾਨ ਮੰਤਰੀ ਆਵਾਸ ਯੋਜਨਾਵਾਂ ਵਰਗੀਆਂ ਲੋਕ ਹਿੱਤ ਸਹੂਲਤਾਵਾਂ ਨੂੰ ਦੇਖ ਕੇ  ਬੁਖਲਾਹਟ ਵਿੱਚ ਆ ਗਈ ਹੈ ਅਤੇ ਬੀਜੇਪੀ ਵਰਕਰਾਂ ਦੇ ਪਿੰਡਾਂ ਵਿੱਚ ਲੱਗੇ ਕੈਂਪਾਂ ਨੂੰ ਬੰਦ ਕਰਵਾ ਰਹੀ ਹੈ । ਆਪਣੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੀਜੇਪੀ ਹਿਊਮਨ ਰਾਈਟਸ ਸੈਲ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਪਾਲ ਜੇਠੀ ਅਤੇ ਹੰਡਿਆਇਆਂ ਤੋਂ ਬੀਜੇਪੀ ਦੇ ਸੀਨੀਅਰ ਆਗੂ ਅਸ਼ੋਕ ਸ਼ਾਸਤਰੀ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਬੀਜੇਪੀ ਦੇ ਵਰਕਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲੋਕ ਹਿਤ ਸਹੂਲਤਾਵਾਂ ਬਾਰੇ ਜਾਣਕਾਰੀਆਂ ਦੇ ਰਹੇ ਹਨ ਅਤੇ ਯੋਗ ਪਾਤਰਾਂ ਨੂੰ ਸਹੂਲਤਾਂ ਵੀ ਮੁਹਈਆ ਕਰਵਾ ਰਹੇ ਹਨ । ਜਿਵੇਂ ਕਿ ਬੁੜਾਪਾ ਪੈਨਸ਼ਨਾਂ ਦੇ ਫਾਰਮ ਭਰਨੇ, ਆਯੁਸ਼ਮਾਨ ਯੋਜਨਾ ਤਹਿਤ ਕਾਰਡ ਮੌਕੇ ਤੇ ਹੀ ਬਣਾ ਕੇ ਦੇਣੇ । ਪੰਜਾਬ ਸਰਕਾਰ ਪ੍ਰਸ਼ਾਸਨ ਦੀ ਮਦਦ ਨਾਲ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਲਗਾਏ ਹੋਏ ਕੈਂਪਾਂ ਨੂੰ ਜਬਰੀ ਬੰਦ ਕਰਵਾ ਰਹੀ ਹੈ । ਪ੍ਰਸ਼ਾਸਨ ਇਹ ਕਹਿ ਕੇ ਕੈਂਪ ਬੰਦ ਕਰਵਾ ਰਹੇ ਹਨ ਕਿ ਤੁਹਾਡੇ ਪਾਸ ਪ੍ਰਸ਼ਾਸਨ ਦੀ ਪ੍ਰਵਾਨਗੀ ਨਹੀਂ ਹੈ । ਜਦੋਂ ਕਿ ਇਹੋ ਜਿਹੇ ਕੈਂਪ ਪਹਿਲਾ ਵੀ ਲੱਗਦੇ ਰਹੇ ਹਨ ਤੇ ਕਦੇ ਵੀ ਪ੍ਰਸ਼ਾਸਨ ਇਸ ਤਰਾਂ ਕੰਮ ਵਿੱਚ ਅੜਿਕਾ ਨਹੀਂ ਬਣਿਆ ।

ਇਸ ਦੀ ਤਾਜ਼ਾ ਮਿਸਾਲ ਭਦੌੜ ਦੇ ਨਜ਼ਦੀਕ ਪਿੰਡ ਦੀਪਗੜ੍ਹ ਵਿਖੇ ਦੇਖਣ ਨੂੰ ਮਿਲੀ ਹੈ, ਜਿੱਥੇ ਬੀਜੇਪੀ ਦੇ ਵਰਕਰ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਭਰ ਰਹੇ ਸਨ ਤਾਂ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਇਹ ਕਹਿ ਕੇ ਕੈਂਪ ਬੰਦ ਕਰਵਾ ਦਿੱਤਾ ਕਿ ਤੁਹਾਡੇ ਪਾਸ ਕੈਂਪ ਲਗਾਉਣ ਦੀ ਪ੍ਰਵਾਨਗੀ ਨਹੀਂ ਹੈ । ਜਦ ਕਿ ਇਹ ਕੈਂਪ ਪਿਛਲੇ ਦੋ ਮਹੀਨਿਆਂ ਤੋਂ ਪਿੰਡਾਂ ਵਿੱਚ ਲੱਗ ਰਹੇ ਹਨ । ਕਿਸੇ ਨੂੰ ਵੀ ਕੋਈ ਇਤਰਾਜ ਨਹੀਂ ਕਿਉਂਕਿ ਭਾਰਤੀ ਜਨਤਾ ਪਾਰਟੀ ਸਿੱਧੀ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ।

ਉਹਨਾਂ ਕਿਹਾ ਕਿ ਇਹ ਸਾਰਾ ਮਾਮਲਾ ਭਾਰਤੀ ਜਨਤਾ ਪਾਰਟੀ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਪੰਜਾਬ ਸਰਕਾਰ ਕੇਂਦਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਘਬਰਾ ਰਹੀ ਹੈ । ਇਹ ਕੈਂਪ ਲੋਕਾਂ ਦੀ ਸਹੂਲਤ ਵਾਸਤੇ ਲਗਾਏ ਜਾਂਦੇ ਹਨ ਤਾਂ ਜੋ ਹਰ ਇੱਕ ਲੋੜਵੰਦ ਵਿਅਕਤੀ ਨੂੰ ਕੇਂਦਰ ਸਰਕਾਰ ਦੀਆਂ ਸਹੂਲਤਾਂ ਤੋਂ ਫਾਇਦਾ ਕਰਵਾਇਆ ਜਾ ਸਕੇ । ਪ੍ਰੰਤੂ ਪੰਜਾਬ ਸਰਕਾਰ ਨੂੰ ਇਹ ਡਰ ਸਤਾ ਰਿਹਾ ਹੈ ਕਿ ਕਿਤੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਲੋਕ ਪੱਖੀ ਸਹੂਲਤਾਂ ਨੂੰ ਅਪਣਾ ਕੇ ਪੰਜਾਬ ਦੇ ਲੋਕ ਬੀਜੇਪੀ ਪੱਖੀ ਨਾ ਹੋ ਜਾਣ । ਇਸ ਲਈ ਸੱਤਾਧਾਰੀ ਪਾਰਟੀ ਦੇ ਰਾਜਨੀਤਿਕ ਚੌਧਰੀ ਇਨਾ ਕੈਂਪਾਂ ਨੂੰ ਗਲਤ ਤਰੀਕੇ ਨਾਲ ਬੰਦ ਕਰਵਾ ਰਹੇ ਹਨ ।

About The Author

You may have missed