ਐਸਐਸਐਫ ਦੀ ਟੀਮ ਨੇ ਜਖਮੀ ਬਾਈਕ ਸਵਾਰ ਨੂੰ ਕਰਵਾਇਆ ਹਸਪਤਾਲ ਦਾਖਲ

PrimeKhabar Bycke accident

ਧਨੌਲਾ-20ਅਗੱਸਤ(ਰਾਕੇਸ਼ ਜੇਠੀ)-  ਐਸਐਸ ਐਫ ਟੀਮ ਵੱਲੋਂ ਜਖਮੀ ਬਾਈਕ ਸਵਾਰ ਨੂੰ ਹਸਪਤਾਲ ਪਹੁੰਚਾ ਕੇ ਇਲਾਜ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਸਾਡੀ ਟੀਮ ਨੂੰ ਰਾਹਗੀਰਾਂ ਤੋਂ ਸੂਚਨਾ ਮਿਲੀ ਕਿ ਅਕਾਲ ਅਕੈਡਮੀ, ਰਾਜੀਆ ਦੇ ਨਜ਼ਦੀਕ ਇੱਕ ਬਾਈਕ ਸਵਾਰ ਜਖਮੀ ਹਾਲਤ ਵਿੱਚ ਡਿੱਗਿਆ ਪਿਆ ਹੈ। ਸੂਚਨਾ ਮਿਲਦੇ ਸਾਰ ਸਾਡੀ ਟੀਮ ਮੌਕੇ ਤੇ ਪਹੁੰਚੀ ਅਤੇ ਬਾਇਕ ਸਵਾਰ ਗੁਰਜੀਤ ਸਿੰਘ ਪੁੱਤਰ ਸਿੰਦਰਪਾਲ ਨੂੰ ਜਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ। ਉਹਨਾਂ ਕਿਹਾ ਕਿ ਗੁਰਜੀਤ ਸਿੰਘ ਦੇ ਦੱਸਣ ਅਨੁਸਾਰ ਉਹ ਸੰਘੇੜਾ ਤੋਂ ਭਿੱਖੀ ਵੱਲ ਜਾ ਰਿਹਾ ਸੀ ਅਤੇ ਰਸਤੇ ਵਿੱਚ ਬਾਈਕ ਦਾ ਸੰਤੁਲਨ ਵਿਗੜਨ ਕਰਕੇ ਡਿੱਗ ਗਿਆ। ਜਿਸ ਕਾਰਨ ਉਸ ਦੇ ਕਾਫੀ ਸੱਟਾਂ ਵੀ ਵੱਜੀਆਂ। ਗੁਰਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਉਸ ਨੂੰ ਬਰਨਾਲਾ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਉਹਨਾਂ ਨਾਲ ਕਾਨਸਟੇਬਲ ਲਕਸ਼ਦੀਪ ਸਿੰਘ,ਕਾਨਸਟੇਬਲ ਜਸ਼ਨਦੀਪ ਕੌਰ ਤੇ ਕਾਨਸਟੇਬਲ ਦੀਪਕਾ ਰਾਣੀ ਵੀ ਮੌਜੂਦ ਸਨ।

ਆਸ ਪਾਸ ਦੇ ਲੋਕਾਂ ਨੇ ਐਸਐਸਐਫ ਟੀਮ ਦੇ ਕੰਮ ਦੀ ਕਾਫੀ ਸ਼ਲਾਂਘਾ ਕੀਤੀ।

About The Author

You may have missed