ਬਰਨਾਲਾ ਵਿੱਚ ਚੋਰ ਨੇ ਦਿਨ ਦਿਹਾੜੇ ਘਰ ਵਿੱਚੋਂ ਚੁਰਾਈ ਲੱਖਾਂ ਦੀ ਨਗਦੀ

0
PrimekhabarPunjab Chor

ਸੀਸੀਟੀਵੀ ਦੀ ਫੁਟੇਜ ਤੋਂ ਮਿਲੀ ਚੋਰ ਦੀ ਤਸਵੀਰ

ਬਰਨਾਲਾ -19ਅਗੱਸਤ(ਰਾਕੇਸ਼ ਜੇਠੀ)-  ਬਰਨਾਲਾ ਅਕਾਲਗੜ੍ਹ ਬਸਤੀ ਵਿਖੇ ਇੱਕ ਚੋਰ ਵੱਲੋਂ ਬੰਦ ਪਏ ਘਰ ਵਿੱਚ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲੈਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਹ ਵਾਰਦਾਤ ਰੇਲਵੇ ਸਟੇਸ਼ਨ ਨਜ਼ਦੀਕ ਕ੍ਰਿਸ਼ਨ ਢਾਬੇ ਵਾਲਿਆਂ ਦੇ ਘਰ ਵਿੱਚ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰ ਰਿੰਕੂ ਨੇ ਦੱਸਿਆ ਕਿ ਕੱਲ ਦੁਪਹਿਰ 3 ਵਜੇ ਦੇ ਕਰੀਬ ਉਹ ਤੇ ਪਰਿਵਾਰਿਕ ਮੈਂਬਰ ਦਵਾਈ ਲੈਣ ਲੁਧਿਆਣੇ ਲਈ ਚਲੇ ਗਏ ਸਨ ਪਰੰਤੂ ਜਦੋਂ ਉਹ ਸ਼ਾਮ ਨੂੰ ਘਰ ਵਾਪਸ ਆਏ ਤਾਂ ਉਹਨਾਂ ਦੇਖਿਆ ਕਿ ਘਰ ਅੰਦਰ ਅਲਮਾਰੀ ਦਾ ਜਿੰਦਾ ਤੋੜ ਕੇ ਉਸ ਵਿੱਚ ਪਿਆ 3-4 ਲੱਖ ਰੁਪਆ ਚੋਰੀ ਕਰ ਲਿਆ ਗਿਆ ਸੀ। ਜਦੋਂ ਉਹਨਾਂ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਸ ਵਿੱਚ ਇੱਕ ਚੋਰ ਘਰ ਦਾ ਦਰਵਾਜਾ ਟੱਪ ਕੇ ਘਰ ਅੰਦਰ ਦਾਖਲ ਹੁੰਦਾ ਹੈ ਅਤੇ ਚੋਰੀ ਕਰਕੇ ਨਿਕਲ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਚੋਰੀ ਸਬੰਧੀ ਸ਼ਿਕਾਇਤ ਥਾਣਾ ਸਿਟੀ ਟੂ ਵਿਖੇ ਕਰ ਦਿੱਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਟੂ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਚੋਰ ਨੂੰ ਲੱਭਣ ਲਈ ਆਸ ਪਾਸ ਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ, ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

About The Author

Leave a Reply

Your email address will not be published. Required fields are marked *

You may have missed