ਸ਼ਿਵ ਮੰਦਿਰ ਜੇਠੀ ਖੱਤਰੀਆਂ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

0
PrimeKhabarPunjab Shiv Mandir

ਹੰਡਿਆਇਆ-17ਅਗੱਸਤ(ਰਾਕੇਸ਼ ਜੇਠੀ)-  ਸ਼ਿਵ ਮੰਦਿਰ ਜੇਠੀ ਖੱਤਰੀਆਂ, ਹੰਡਿਆਇਆ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਵੇਰ ਮੌਕੇ ਸ੍ਰੀ ਕ੍ਰਿਸ਼ਨ ਭਗਵਾਨ ਦੇ ਲੱਡੂ ਸਰੂਪ ਨੂੰ ਇਸ਼ਨਾਨ ਕਰਵਾ ਕੇ ਸੋਹਣੇ ਵਸਤਰ ਪਾ ਕੇ ਭਗਤਾਂ  ਨੂੰ ਦਰਸ਼ਨ ਦੇਣ ਲਈ ਝੂਲੇ ਤੇ ਬਿਰਾਜਮਾਨ ਕਰ ਦਿੱਤਾ ਗਿਆ। ਭਗਤਾ ਵੱਲੋਂ ਕ੍ਰਿਸ਼ਨ ਭਜਨਾਂ ਦਾ ਆਨੰਦ ਮਾਨਦੇ ਹੋਏ ਰਾਤ 12 ਵਜੇ ਆਰਤੀ ਕਰਕੇ ਸ੍ਰੀ ਕ੍ਰਿਸ਼ਨ ਜਨਮ ਮਨਾਇਆ ਗਿਆ। ਇਸ  ਮੌਕੇ ਮੰਦਿਰ ਦੇ ਪੁਜਾਰੀ ਸਰੋਜ ਪਾਂਡੇ ਤੇ ਮੰਦਿਰ ਕਮੇਟੀ ਮੈਂਬਰ ਅਸ਼ੋਕ ਜੇਠੀ, ਰਜਿੰਦਰ ਜੇਠੀ, ਨਵੀਨ ਜੇਠੀ, ਮਨਦੀਪ ਜੇਠੀ, ਪੁਨੀਤ ਜੇਠੀ, ਮਾਨਵ ਜੇਠੀ, ਸਕਸ਼ਮ ਜੇਠੀ, ਪੂਨਮ ਜੇਠੀ, ਰਮਾ ਜੇਠੀ, ਕਾਨਤਾ ਜੇਠੀ, ਮਧੂ ਜੇਠੀ, ਮਹਿਕ ਜੇਠੀ, ਦੀਪਕ ਜੇਠੀ, ਚਾਹਤ ਜੇਠੀ, ਅਦਿੱਤੀ ਜੇਠੀ, ਰਾਧਿਕਾ ਜੇਠੀ ਨੂਰ ਜੇਠੀ ਅਤੇ ਹੋਰ ਭਗਤ ਵੀ ਹਾਜ਼ਰ ਸਨ।

DurgaPhotostate

About The Author

Leave a Reply

Your email address will not be published. Required fields are marked *

You may have missed