ਹੰਡਿਆਇਆ ਸਕੂਲ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

0
WhatsApp Image 2025-08-12 at 16.13.40

ਸੈਕੰਡਰੀ ਸਕੂਲ ਹੰਡਿਆਇਆ ਵਿਖੇ ਯੁਵਾ ਦਿਵਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ ਬਲਜੀਤ ਸਿੰਘ ਅਕਲੀਆ।

ਹੰਡਿਆਇਆ, 12 ਅਗਸਤ (ਰਾਕੇਸ਼ ਜੇਠੀ) – ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਸਕੂਲ ਮੁਖੀ ਰਣਜੀਤ ਸਿੰਘ ਜੰਡੂ ਦੀ ਅਗਵਾਈ ਹੇਠ ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੌਮੀ ਸੇਵਾ ਇਕਾਈ ਅਤੇ ਐਂਟੀ ਡਰੱਗ ਕਲੱਬ ਦੁਆਰਾ ਕਰਵਾਏ ਇਸ ਸਮਾਗਮ ਦੌਰਾਨ ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਨੇ ਵਿਦਿਆਰਥੀਆਂ ਨੂੰ ਨੌਜਵਾਨਾਂ ਦੀ ਸਮਾਜ ਵਿਚ ਭੂਮਿਕਾ ਬਾਰੇ ਦੱਸਦਿਆਂ ਅੱਜ ਦੇ ਸਮੇਂ ਨਸ਼ਿਆਂ ਦੀ ਵਧਦੀ ਭਰਮਾਰ ਤੋਂ ਦੂਰ ਰਹਿ ਕੇ ਸਮਾਜ ਨੂੰ ਸਾਰਥਕ ਦੇਣ ਵੱਲ ਵਧਣ ਲਈ ਪ੍ਰੇਰਿਆ । ਉਨ੍ਹਾਂ ਕਿਹਾ ਕਿ ਨੌਜਵਾਨ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ ਜੇਕਰ ਇਹ ਕਮਜ਼ੋਰ ਪੈ ਗਈ ਤਾਂ ਆਉਣ ਵਾਲਾ ਭਵਿੱਖ ਖਤਰੇ ਵਿਚ ਪੈ ਜਾਵੇਗਾ । ਅਖੀਰ ਵਿੱਚ ਸਮੁੱਚੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਨਸ਼ਾ ਮੁਕਤ ਸਮਾਜ ਸਿਰਜਣ ਵਿਚ ਸਹਿਯੋਗ ਦੇਣ ਲਈ ਸਹੁੰ ਵੀ ਚੁੱਕੀ ਗਈ । ਸਕੂਲ ਮੁਖੀ ਰਣਜੀਤ ਸਿੰਘ ਜੰਡੂ ਨੇ ਵਿਦਿਆਰਥੀਆਂ ਨੂੰ ‘ਨੌਜਵਾਨ ਪੀੜ੍ਹੀ ਤੋਂ ਸਮਾਜ ਨੂੰ ਆਸਾਂ’ ਵਿਸ਼ੇ ਉਪਰ ਸੰਬੋਧਨ ਕਰਦੇ ਹੋਏ ਸਮਾਜ ਨੂੰ ਬਿਹਤਰ ਬਣਾਉਣ ਲਈ ਨੌਜਵਾਨਾਂ ਦੇ ਫ਼ਰਜ਼ਾਂ ਤੋਂ ਜਾਣੂ ਕਰਵਾਇਆ । ਇਸ ਮੌਕੇ ਲੈਕ. ਗੁਰਲਾਲ ਸਿੰਘ ਬੋਪਾਰਾਏ, ਲੈਕ. ਸਤਵੀਰ ਸਿੰਘ ਗਿੱਲ, ਪ੍ਰਿਤਪਾਲ ਸਿੰਘ, ਰਾਹੁਲ ਸ਼ਰਮਾ, ਪੂਨਮ ਸ਼ਰਮਾ, ਸਵਾਤੀ, ਮਨਿੰਦਰ ਕੌਰ, ਮੋਨੂੰ ਗੁਪਤਾ, ਸੰਦੀਪ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ ।

DurgaPhotostate

About The Author

Leave a Reply

Your email address will not be published. Required fields are marked *

You may have missed