ਨਸ਼ੇ ਦੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਾਗਰੂਕ ਹੋਣਾ ਜ਼ਰੂਰੀ – ਡੀ.ਈ.ਓ.ਬਰਨਾਲਾ

0
PrimeKhabarPunjab Hnd School

ਹੰਡਿਆਇਆ ਸਕੂਲ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਮੁਕਾਬਲੇ ਕਰਵਾਏ

ਹੰਡਿਆਇਆ, 11 ਅਗਸਤ (ਰਾਕੇਸ਼ ਜੇਠੀ ) – ਨਸ਼ੇ ਦੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਾਗਰੂਕ ਹੋਣਾ ਜ਼ਰੂਰੀ ਹੈ । ਇਸ ਗੱਲ ਦਾ ਪ੍ਰਗਟਾਵਾ ਸੁਨੀਤਇੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਰਨਾਲਾ ਨੇ ਟੀ ਬੈਨਿਥ (ਆਈ ਏ ਐੱਸ) ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਦੇ ਸਹਿਯੋਗ ਨਾਲ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਕੂਲਾਂ ਦੇ ਵਿਦਿਆਰਥੀਆਂ ਦੇ ਬਲਾਕ ਪੱਧਰੀ ਕਰਵਾਏ ਵੱਖ-ਵੱਖ ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਹੋ ਜਾਵਾਂਗੇ ਤਾਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਮੌਕੇ ਕਰਵਾਏ ਗਏ ਪੋਸਟਰ ਮੇਕਿੰਗ, ਭਾਸ਼ਣ, ਕੁਇਜ਼ ਅਤੇ ਲੇਖ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ, ਸਕੂਲ ਇੰਚਾਰਜ ਰਣਜੀਤ ਸਿੰਘ ਜੰਡੂ ਅਤੇ ਡੀ ਆਰ ਐਸ ਕਮਲਦੀਪ ਨੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪਰਗਟ ਸਿੰਘ ਟਿਵਾਣਾ, ਹਰਦੀਪ ਕੁਮਾਰ, ਗੁਰਪਾਲ ਸਿੰਘ ਬਿਲਾਵਲ, ਦਿਲਪ੍ਰੀਤ ਸਿੰਘ, ਸਿਮਰਦੀਪ ਸਿੰਘ, ਰਾਜਿੰਦਰ ਸਿੰਘ, ਪੂਨਮ ਸ਼ਰਮਾ, ਨੇਹਾ ਗਰਗ, ਸਵਾਤੀ, ਸੁਮਨ ਰਾਣੀ, ਹਰਸ਼ਾ ਰਾਣੀ, ਸੰਦੀਪ ਕੌਰ, ਬਲਜੀਤ ਸਿੰਘ ਅਕਲੀਆ, ਅਮੀਤੂ, ਮੋਨੂੰ ਗੁਪਤਾ, ਪ੍ਰਿਤਪਾਲ ਸਿੰਘ, ਰੁਪਿੰਦਰ ਸਿੰਘ, ਗੁਰਲਾਲ ਸਿੰਘ ਬੋਪਾਰਾਏ, ਸਤਵੀਰ ਸਿੰਘ ਗਿੱਲ ਅਤੇ ਸਮੂਹ ਸਟਾਫ਼ ਹਾਜ਼ਰ ਸੀ।

PrimekhabarPunjab Red Eyes

About The Author

Leave a Reply

Your email address will not be published. Required fields are marked *

You may have missed