ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਮਨਾਇਆ ਰੱਖੜੀ ਦਾ ਤਿਉਹਾਰ

0
PrimeKhabarPunjab Hnd School

ਹੰਡਿਆਇਆ-09ਅਗੱਸਤ(ਰਾਕੇਸ਼ ਜੇਠੀ)-ਭੈਣ ਭਰਾ ਦੇ ਰਿਸ਼ਤੇ ਨੂੰ ਦਰਸਾਉਂਦਾ ਰੱਖੜੀ ਦਾ ਤਿਉਹਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਮਨਾਇਆ ਗਿਆ। ਸਕੂਲ ਮੁਖੀ ਸਰਦਾਰ ਤਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਸਮੇਂ ਸਮੇਂ ਤੇ ਹਰ ਤਿਉਹਾਰ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਰੱਖੜੀ ਦਾ ਤਿਉਹਾਰ ਸਕੂਲ ਵਿੱਚ ਮਨਾਇਆ ਗਿਆ। ਜਿਸ ਵਿੱਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਹੜੀ ਬੱਚਿਆਂ ਤੋਂ ਹੱਥੀ ਬਣਵਾਈ ਗਈ। ਬੱਚਿਆਂ ਦੇ ਵੱਖ-ਵੱਖ ਗਰੁੱਪ ਬਣਾ ਕੇ ਬੱਚਿਆਂ ਨੇ ਰੱਖੜੀ ਬਣਾਈ ਗਈ। ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਬਹੁਤ ਖੂਬਸੂਰਤ ਰੱਖੜੀਆਂ ਬਣਾਈਆਂ। ਪਹਿਲੇ, ਦੂਸਰੇ, ਤੀਸਰੇ ਅਤੇ ਭਾਗ ਲੈਣ ਵਾਲੇ ਸੰਗੀਤਾ, ਸ਼ਨੀ , ਚਾਂਦਨੀ, ਵਰਿਤ, ਸੂਫੀਆ, ਰਾਜਦੀਪ, ਖੁਸ਼ਪ੍ਰੀਤ ਆਦਿ ਪ੍ਰਤੀਯੋਗੀਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਐਸ ਐਮ ਸੀ ਚੇਅਰਮੈਨ ਸਰਦਾਰ ਜਤਿੰਦਰ ਸਿੰਘ ਅਤੇ ਸਮੁੱਚਾ ਸਟਾਫ਼ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed