ਮੰਦਰ ਦੀ ਰਸੋਈ ਵਿੱਚ ਹੋਏ ਹਾਦਸੇ ਦੇ ਜਖਮੀਆਂ ਵਿੱਚੋਂ ਇੱਕ ਹਲਵਾਈ ਦੀ ਹੋਈ ਮੌਤ

0
Ram Yatan

ਰਾਮ ਜਤਨ ਦੀ ਫਾਈਲ ਫੋਟੋ

ਧਨੌਲਾ -07ਅਗੱਸਤ(ਰਾਕੇਸ਼ ਜੇਠੀ)-ਧਨੌਲਾ ਦੇ ਸ਼੍ਰੀ ਹਨੁਮਾਨ ਮੰਦਰ ਵਿੱਚ ਵਾਪਰੇ ਭਿਆਨਕ ਹਾਦਸੇ ਨਾਲ ਸੰਬੰਧਿਤ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਾਮ ਜਤਨ ਨਾਮ ਦੇ ਇੱਕ ਹਲਵਾਈ, ਜੋ ਫਰੀਦਕੋਟ ਹਸਪਤਾਲ ਵਿਖੇ ਦਾਖਲ ਸੀ, ਦੀ ਮੌਤ ਹੋ ਗਈ ਹੈ।

ਜਾਣਕਾਰੀ ਲਈ ਦੱਸ ਦਈਏ 5 ਅਗਸਤ, ਮੰਗਲਵਾਰ ਨੂੰ ਸ੍ਰੀ ਹਨੁਮਾਨ ਮੰਦਰ ਬਰਨੇ ਵਾਲੇ ਧਨੌਲਾ ਵਿਖੇ ਰਸੋਈ ਵਿੱਚ ਹੋਏ ਹਾਦਸੇ ਦੌਰਾਨ 16 ਵਿਅਕਤੀ ਜ਼ਖਮੀ ਹੋ ਗਏ ਸਨ। ਜਿਨਾਂ ਵਿੱਚੋਂ ਛੇ ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ, ਜਿਨਾਂ ਵਿੱਚੋਂ ਰਾਮ ਜਤਨ ਨਾਮ ਦੇ ਇੱਕ ਹਲਵਾਈ ਦੀ ਮੌਤ ਹੋ ਚੁੱਕੀ ਹੈ। ਇੰਨੇ ਮਸ਼ਹੂਰ ਅਤੇ ਪ੍ਰਤਿਸ਼ਠਾਵਾਨ ਮੰਦਰ ਵਿੱਚ ਫਾਇਰ ਸੇਫਟੀ ਦਾ ਕੋਈ ਵੀ ਪੁਖਤਾ ਇੰਤਜ਼ਾਮ ਨਾ ਹੋਣਾ ਮੰਦਰ ਦੀ ਪ੍ਰਬੰਧਕ ਕਮੇਟੀ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ।

About The Author

Leave a Reply

Your email address will not be published. Required fields are marked *

You may have missed