ਵੱਡੀ ਖਬਰ-ਧਨੌਲਾ ਦੇ ਸ਼੍ਰੀ ਹਨੁਮਾਨ ਮੰਦਰ ਵਿੱਚ ਹੋਇਆ ਭਿਆਨਕ ਹਾਦਸਾ

0

ਧਨੌਲਾ-05ਅਗੱਸਤ(ਰਾਕੇਸ਼ ਜੇਠੀ)-ਧਨੌਲਾ ਦੇ ਪ੍ਰਸਿੱਧ ਸ੍ਰੀ ਹਨੁਮਾਨ ਮੰਦਰ ਬਰਨੇ ਵਾਲਾ ਵਿਖੇ ਭਿਆਨਕ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਕੱਤਰ ਹੋਈ ਜਾਣਕਾਰੀ ਅਨੁਸਾਰ ਮੰਗਲਵਾਰ ਦਾ ਦਿਨ ਹੋਣ ਕਾਰਨ ਮੰਦਰ ’ਚ ਸ਼ਰਧਾਲੂਆਂ ਵਲੋਂ ਲੰਗਰ ਤਿਆਰ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਪੂਰੀਆਂ ਕੱਢਦੇ ਸਮੇਂ ਡੀਜ਼ਲ ਵਾਲੇ ਭੱਠੀ ਵਿੱਚ ਡੀਜ਼ਲ ਬਦਲਿਆ ਜਾ ਰਿਹਾ ਸੀ ਜੋ ਕਿ ਗਲਤੀ ਨਾਲ ਤੇਲ ਵਾਲੀ ਕੜਾਹੀ ਵਿੱਚ ਗਿਰ ਗਿਆ ਜਿਸ ਕਾਰਨ ਤੇਲ ਵਾਲੀ ਕੜਾਹੀ ਨੂੰ ਅੱਗ ਲੱਗ ਗਈ ਅਤੇ ਤੇਲ ਦੀ ਕੜਾਹੀ ਫਰਸ ਤੇ ਗਿਰ ਗਈ ਜਿਸ ਨਾਲ ਅੱਗ ਫੈਲ ਗਈ। ਮੌਕੇ ਤੇ ਫਾਇਰ ਸੇਫਟੀ ਸਬੰਧੀ ਕੋਈ ਵੀ ਸੁਵਿਧਾ ਨਾ ਹੋਣ ਕਾਰਨ ਸ਼ਰਧਾਲੂਆਂ ਤੇ ਹਾਜ਼ਰ ਲੋਕਾਂ ਨੇ ਬੜੀ ਮਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ 4 ਜਣੇ ਬੁਰੀ ਤਰ੍ਹਾਂ ਝੁਲਸ ਅਤੇ 10-11 ਜਾਣੇ ਹੋਰ ਜ਼ਖਮੀ ਹੋ ਗਏ। ਜਿੰਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਧਨੌਲਾ ਲਿਜਾਇਆ ਗਿਆ। ਜਿੱਥੇ ਗੰਭੀਰ ਹਾਲਤ ਦੇ ਚੱਲਦਿਆਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ।

About The Author

Leave a Reply

Your email address will not be published. Required fields are marked *

You may have missed