ਗੁ: ਸ਼ਹੀਦ ਬਾਬਾ ਦੀਪ ਸਿੰਘ ਧਾਮ ਵਿਖੇ ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ

0
PrimeKhabarPunjab Kothe Jalal

ਹੰਡਿਆਇਆ, 4 ਅਗਸਤ (ਰਾਕੇਸ਼ ਜੇਠੀ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਧਾਮ ਹੰਡਿਆਇਆ (ਦਿਹਾਤੀ ) ਕੋਠੇ ਜਲਾਲਕੇ ਵਿਖੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਵੱਲੋਂ ਕੀਤਾ ਗਿਆ । ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਬਾਬਾ ਕਰਮ ਸਿੰਘ ਨਾਨਕਸਰ ਠਾਠ ਬਰਨਾਲਾ ਵਾਲੇ, ਬਖਸ਼ੀਸ਼ ਸਿੰਘ, ਦਲਜੀਤ ਸਿੰਘ ਅਤੇ ਇੰਦਰਜੀਤ ਸਿੰਘ ਵੱਲੋਂ ਕੀਰਤਨ ਕੀਤਾ ਗਿਆ। ਕੈਂਪ ਵਿੱਚ ਦਿਲ, ਛਾਤੀ ਅਤੇ ਦਿਮਾਗੀ ਬਿਮਾਰੀਆਂ ਦੇ ਮਾਹਿਰ ਡਾ ਅਵਤਾਰ ਸਿੰਘ ਐਮ.ਡੀ ਮੈਡੀਸਨ ਵੱਲੋਂ ਸ਼ੂਗਰ, ਟਾਈਫਾਇਡ,ਗੋਡਿਆਂ ‘ਚ ਦਰਦ, ਅਲਰਜੀ, ਪੁਰਾਣੀ ਖਾਂਸੀ, ਸੈੱਲ ਘੱਟਣਾ ਜਾਂ ਵੱਧਣਾ, ਡੇਂਗੂ, ਸਾਹ ਚੜ੍ਹਨਾ, ਅਧਰੰਗ, ਸਰਵਾਈਕਲ ਆਦਿ ਤੋਂ ਇਲਾਵਾ ਹੋਰ ਵੱਖ-ਵੱਖ ਬਿਮਾਰੀ ਸਬੰਧੀ 85 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਅਵਤਾਰ ਸਿੰਘ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਰੈਡ ਕਰਾਸ ਦੇ ਸਾਬਕਾ ਸਕੱਤਰ ਰਾਜ ਕੁਮਾਰ ਜਿੰਦਲ, ਸੁਰਜੀਤ ਸਿੰਘ ਜਲਾਲ ਕੇ, ਸਾਬਕਾ ਸਰਪੰਚ ਦਰਸ਼ਨ ਸਿੰਘ ਡੁੱਲਟ ਆਦਿ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇ ਅਜੈਬ ਸਿੰਘ ਜਲਾਲ ਕੇ, ਪੰਡਿਤ ਮੇਘ ਰਾਜ, ਬਹਾਦਰ ਸਿੰਘ, ਬਲਵੀਰ ਸਿੰਘ, ਵਿੱਕੀ ਰਾਮ, ਕੁਲਦੀਪ ਸਿੰਘ ਕੌਲਧਾਰ, ਗੁਰਦੀਪ ਸਿੰਘ ਰਾਮਣਵਾਸੀਆ, ਰੂਪ ਸਿੰਘ ਹਾਜ਼ਰ ਸਨ ।

About The Author

Leave a Reply

Your email address will not be published. Required fields are marked *

You may have missed