ਸੈਕੰਡਰੀ ਸਕੂਲ ਹੰਡਿਅਇਆ ’ਚ ਤੀਆਂ ਦਾ ਤਿਉਹਾਰ ਮਨਾਇਆ

0
PrimeKhabarPunjab Teej Hnd school

ਹੰਡਿਆਇਆ, 4 ਅਗਸਤ (ਰਾਕੇਸ਼ ਜੇਠੀ) – ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ । ਸੱਭਿਆਚਾਰਕ ਕੋਆਰਡੀਨੇਟਰ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਸਕੂਲ ਮੁਖੀ ਰਣਜੀਤ ਸਿੰਘ ਜੰਡੂ ਦੀ ਅਗਵਾਈ ਹੇਠ ਸਮੂਹ ਅਧਿਆਪਕਾਵਾਂ ਦੀ ਦੇਖ-ਰੇਖ ਵਿੱਚ ਵਿਦਆਰਥਣਾਂ ਵੱਲੋਂ ਤੀਆਂ ਦੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਲਿਆ । ਵਿਦਿਆਰਥਣਾਂ ਨੇ ਮੀਢੀਆਂ ਗੁੰਦ ਕੇ ਮਹਿੰਦੀ ਸਜਾਈ ਗਈ । ਪੁਰਾਤਨ ਸੱਭਿਆਚਾਰਕ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਅਤੇ ਰਲ ਕੇ ਕਿੱਕਲੀ ਪਾਈ । ਵਿਦਿਆਰਥਣਾਂ ਵੱਲੋਂ ਲੋਕ ਗੀਤ, ਲੰਬੀ ਹੇਕ ਵਾਲੇ ਗੀਤ ਅਤੇ ਸੱਭਿਆਚਾਰਕ ਗੀਤਾਂ ਉਪਰ ਨਾਚ ਦੀ ਖੁਬਸੂਰਤ ਪੇਸ਼ਕਾਰੀ ਕੀਤੀ ਗਈ । ਪਿੱਪਲ ਉੱਪਰ ਪਾਈ ਪੀਂਘ ’ਤੇ ਝੂਟੇ ਲੈ ਕੇ ਪੇਂਡੂ ਸੱਭਿਆਚਾਰ ਦਾ ਰੰਗ ਪੇਸ਼ ਕੀਤਾ । ਇਸ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਰਵਾਇਤੀ ਗਿੱਧੇ ਨੇ ਪੁਰਾਤਨ ਸੱਭਿਆਚਾਰ ਦੀ ਯਾਦ ਤਾਜ਼ਾ ਕਰਵਾ ਦਿੱਤੀ । ਇਸ ਮੌਕੇ ਲੈਕ. ਗੁਰਲਾਲ ਸਿੰਘ, ਰੁਪਿੰਦਰ ਸਿੰਘ, ਪ੍ਰਿਤਪਾਲ ਸਿੰਘ, ਸਵਾਤੀ, ਮਨਦੀਪ ਸ਼ਰਮਾ, ਪੂਨਮ ਸ਼ਰਮਾ, ਮੋਨੂ ਗੁਪਤਾ, ਨੇਹਾ ਗਰਗ, ਅਮੀਤੂ, ਪ੍ਰਵੀਨ ਕੁਮਾਰੀ ਅਤੇ ਸਮੂਹ ਸਟਾਫ ਹਾਜ਼ਰ ਸੀ ।

About The Author

Leave a Reply

Your email address will not be published. Required fields are marked *

You may have missed